ਡੇਰਾਬੱਸੀ,19 ਜੁਲਾਈ 2023: ਜ਼ੀਰਕਪੁਰ ਪੁਲਿਸ ਨੇ ਬੀਤੇ ਦਿਨ ਮੁਅੱਤਲ ਏ.ਆਈ.ਜੀ ਅਸ਼ੀਸ਼ ਕਪੂਰ (Ashish Kapoor) ਖ਼ਿਲਾਫ਼ ਇੱਕ ਮਹਿਲਾਂ ਬੀਬੀ ਦੇ ਥੱਪੜ ਮਾਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਨੂੰ ਲੈ ਕੇ ਪਟਿਆਲਾ ਜੇਲ੍ਹ ਵਿਚ ਬੰਦ ਮੁਅੱਤਲ ਏ.ਆਈ.ਜੀ ਅਸ਼ੀਸ਼ ਕਪੂਰ ਨੂੰ ਅੱਜ ਜ਼ੀਰਕਪੁਰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲੈਣ ਲਈ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ । ਮਾਣਯੋਗ ਅਦਾਲਤ ਨੇ ਪੁਲਿਸ ਨੂੰ ਅਸ਼ੀਸ਼ ਕਪੂਰ ਦਾ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਜਿਕਰਯੋਗ ਹੈ ਕਿ ਏ. ਆਈ. ਜੀ. ਅਸ਼ੀਸ਼ ਕਪੂਰ ਵੱਲੋਂ ਥਾਣੇ ਵਿਚ ਇਕ ਮਹਿਲਾਂ ਬੀਬੀ ਨੂੰ ਥੱਪੜ ਮਾਰਨ ਦੀ ਕਥਿਤ ਵੀਡੀਓ ਵਾਇਰਲ ਹੋਈ ਸੀ, ਜਿਸ ਮਾਮਲੇ ਵਿਚ ਇਹ ਪਰਚਾ ਦਰਜ ਹੋਇਆ ਹੈ।
ਅਗਸਤ 15, 2025 4:25 ਬਾਃ ਦੁਃ