ਚੰਡੀਗੜ, 07 ਅਪ੍ਰੈਲ 2025: ਹਰਿਆਣਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ (Drugs) ਤੋਂ ਦੂਰ ਰੱਖਣ ਲਈ ਚਲਾਏ ਜਾ ਰਹੇ ਸਾਈਕਲੋਥੋਨ ਪ੍ਰੋਗਰਾਮ ‘ਚ ਲੋਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਇਸ ਪ੍ਰੋਗਰਾਮ ਨੇ ਇੱਕ ਮੁਹਿੰਮ ਦਾ ਰੂਪ ਧਾਰਨ ਕਰ ਲਿਆ ਹੈ। ਨੌਜਵਾਨ, ਬੁੱਢੇ, ਔਰਤਾਂ ਸਾਰੇ ਹੀ ਨਸ਼ੇ ਦੀ ਲਾਹਨਤ ਵਿਰੁੱਧ ਲੜ ਰਹੇ ਹਨ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਸੋਚ ਨੂੰ ਧਿਆਨ ‘ਚ ਰੱਖਦੇ ਹੋਏ ਸੂਬਾ ਸਰਕਾਰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਮੁਕਤ ਹਰਿਆਣਾ ਸਾਈਕਲੋਥੌਨ ਦਾ ਦੂਜਾ ਐਡੀਸ਼ਨ ਕਰਵਾਇਆ ਜਾ ਰਿਹਾ ਹੈ। ਚਰਖੀ ਦਾਦਰੀ ਜ਼ਿਲ੍ਹੇ ‘ਚ ਦੋ ਦਿਨਾਂ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਤੋਂ ਬਾਅਦ, ਸਾਈਕਲੋਥੌਨ ਯਾਤਰਾ ਸੋਮਵਾਰ ਨੂੰ ਚਿੜੀਆ ਪਿੰਡ ਰਾਹੀਂ ਮਹਿੰਦਰਗੜ੍ਹ ਜ਼ਿਲ੍ਹੇ ‘ਚ ਦਾਖਲ ਹੋਈ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਸੂਬਾ ਸਰਕਾਰ ਦਾ ਇੱਕ ਵੱਡਾ ਉਦੇਸ਼ ਹੈ ਅਤੇ ਇਹ ਉਦੇਸ਼ ਸਾਰਥਕ ਹੋਣਾ ਚਾਹੀਦਾ ਹੈ, ਤਾਂ ਹੀ ਹਰਿਆਣਾ ਰਾਜ ਦੇ ਨੌਜਵਾਨਾਂ ਨੂੰ ਨਸ਼ੇ (Drugs) ਦੀ ਲਤ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ। ਇਸ ਯਾਤਰਾ ਰਾਹੀਂ, ਹਰ ਨਾਗਰਿਕ ਦੇ ਨਾਲ-ਨਾਲ ਨੌਜਵਾਨਾਂ ਨੂੰ ਹਰਿਆਣਾ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਗਰੂਕ ਕਰਨਾ ਹੋਵੇਗਾ।