17 ਅਕਤੂਬਰ 2025: ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ (Punjabi singer Rajveer Jawanda) ਦੇ ਜੱਦੀ ਪਿੰਡ ਪੋਨਾ (ਲੁਧਿਆਣਾ,ਜਗਰਾਓਂ ) ਵਿੱਚਅੰਤਿਮ ਅਰਦਾਸ ਦੇ ਪਾਠ ਦਾ ਭੋਗ ਪਾਇਆ ਗਿਆ। ਜਿਥੇ ਦੁਨੀਆਂ ਭਰ ਤੋਂ ਉਨ੍ਹਾਂ ਦੇ ਚਾਹੁਣ ਵਾਲੇ ਇਸ ਸਮਾਗਮ ਦੇ ਵਿੱਚ ਪਹੁੰਚੇ| ਦੱਸ ਦੇਈਏ ਕਿ ਰੇਸ਼ਮ ਅਨਮੋਲ, ਰਣਜੀਤ ਬਾਵਾ, ਸਤਿੰਦਰ ਸੱਤੀ, ਗੁਰਦਾਸ ਮਾਨ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੱਗੂ ਗਿੱਲ ਸਮੇਤ ਕਈ ਪ੍ਰਮੁੱਖ ਪੰਜਾਬੀ ਕਲਾਕਾਰ ਸ਼ਾਮਲ ਹੋਏ।
ਉਥੇ ਹੀ ਰਾਜਵੀਰ ਦੀ ਧੀ ਅਮਾਨਤ ਕੌਰ ਭਾਵੁਕ ਹੋ ਗਈ ਅਤੇ ਕਿਹਾ, “ਮੇਰੇ ਪਾਪਾ ਸਭ ਤੋਂ ਪਿਆਰੇ ਪਾਪਾ ਸਨ, ਤੇ ਉਹ ਮੈਨੂੰ ਖੁਸ਼ਕਿਸਮਤ ਸਮਝਦੇ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ।ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੀਟਾ ਤੂੰ ਮੇਰੇ ਤੋਂ ਕਦੇ ਦੂਰ ਨਾ ਹੋਵਈ, ਪਰ ਹੁਣ ਉਹ ਮੇਰੇ ਤੋਂ ਦੂਰ ਹੋ ਗਏ ਹਨ। ਜਿਵੇ ਮੇਰੇ ਪਾਪਾ ਨਾਲ ਹੋਇਆ ਉਹ ਕਿਸੇ ਦੇ ਪਾਪਾ ਨਾਲ ਨਾ ਹੋਵੇ ।