Kavad Yatra

ਹਲਫ਼ਨਾਮੇ ਤੋਂ ਬਾਅਦ ਵੀ ਕਾਵੜ ਯਾਤਰਾ ਰੂਟ ‘ਤੇ ਨੇਮ ਪਲੇਟ ਲਗਾਉਣ ਦੇ ਹੁਕਮਾਂ ‘ਤੇ ਰਹੇਗੀ ਪਾਬੰਦੀ: ਸੁਪਰੀਮ ਕੋਰਟ

ਚੰਡੀਗੜ੍ਹ, 26 ਜੁਲਾਈ 2024: ਸੁਪਰੀਮ ਕੋਰਟ ਨੇ ਕਾਵੜ ਯਾਤਰਾ (Kavad Yatra) ਰੂਟ ‘ਤੇ ਸਥਿਤ ਦੁਕਾਨਦਾਰਾਂ ‘ਤੇ ਨੇਮ ਪਲੇਟ ਲਗਾਉਣ ਦੇ ਸੂਬਾ ਸਰਕਾਰਾਂ ਦੇ ਹੁਕਮਾਂ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਹਲਫ਼ਨਾਮੇ ਤੋਂ ਬਾਅਦ ਵੀ ਹੁਕਮਾਂ ‘ਤੇ ਰੋਕ ਜਾਰੀ ਰਹੇਗੀ ਇਸ ਤੋਂ ਪਹਿਲਾਂ, ਉੱਤਰ ਪ੍ਰਦੇਸ਼ (ਯੂਪੀ) ਸਰਕਾਰ ਨੇ ਕਾਵੜ ਯਾਤਰਾ ਰੂਟ ‘ਤੇ ਨੇਮ ਪਲੇਟ ਲਗਾਉਣ ਦੇ ਆਪਣੇ ਆਦੇਸ਼ ਦਾ ਬਚਾਅ ਲਈ ਸੁਪਰੀਮ ਕੋਰਟ ‘ਚ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ |

ਉੱਤਰ ਪ੍ਰਦੇਸ਼ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਇਹ ਹਦਾਇਤਾਂ ਕਾਵੜੀਆਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਦਿੱਤੀਆਂ ਗਈਆਂ ਸਨ ਤਾਂ ਜੋ ਉਹ ਗਲਤੀ ਨਾਲ ਕੋਈ ਅਜਿਹੀ ਚੀਜ਼ ਨਾ ਖਾਣ ਜੋ ਉਨ੍ਹਾਂ ਦੇ ਆਸਥਾ ਦੇ ਵਿਰੁੱਧ ਹੋਵੇ।

Scroll to Top