LAHORE

6 ਸਾਲ ਮਗਰੋਂ ਵੀ ਭਗਤ ਸਿੰਘ ਦੇ ਨਾਂ ‘ਤੇ ਨਹੀਂ ਰੱਖਿਆ ਚੌਕ ਦਾ ਨਾਂ, ਲਾਹੌਰ ਕੋਰਟ ਵੱਲੋਂ ਨੋਟਿਸ ਜਾਰੀ

ਲਾਹੌਰ, 4 ਮਾਰਚ, 2024: ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਦੀ ਤਰਫੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਜ਼ਾਹਿਦ ਅਖਤਰ ਜ਼ਮਾਨ, ਸਿਟੀ ਜ਼ਿਲ੍ਹਾ ਸਰਕਾਰ ਦੇ ਪ੍ਰਸ਼ਾਸਕ ਅਤੇ ਡਿਪਟੀ ਕਮਿਸ਼ਨਰ ਰਾਫੀਆ ਹੈਦਰ ਵਿਰੁੱਧ ਹੁਕਮ ਸੁਣਾਏ। ਚੌਕ ਦਾ ਨਾਮ “ਭਗਤ ਸਿੰਘ” ਦੇ ਨਾਮ ‘ਤੇ ਰੱਖਣ ਵਾਲੀ ਮਾਣਹਾਨੀ ਪਟੀਸ਼ਨ ਨੂੰ ਨਿਯਮਤ ਸੁਣਵਾਈ ਲਈ ਮਨਜ਼ੂਰ ਕਰਦੇ ਹੋਏ 26 ਅਪ੍ਰੈਲ 2024 ਲਈ ਨੋਟਿਸ ਜਾਰੀ ਕੀਤੇ ਗਏ ਹਨ।

ਭਗਤ ਸਿੰਘ

ਲਾਹੌਰ ਹਾਈ ਕੋਰਟ ਦੇ ਬੈਂਚ ਨੇ 5 ਸਤੰਬਰ, 2018 ਨੂੰ ਆਪਣੇ ਹੁਕਮ ਵਿੱਚ ਅਧਿਕਾਰੀਆਂ ਨੂੰ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਕੁਰੈਸ਼ੀ ਦੀ ਪਟੀਸ਼ਨ ‘ਤੇ ਕਾਨੂੰਨ ਮੁਤਾਬਕ ਫੈਸਲਾ ਕਰਨ ਲਈ ਕਿਹਾ ਸੀ। ਜਸਟਿਸ ਸ਼ਾਹਿਦ ਜਮੀਲ ਖਾਨ ਨੇ ਮਨਜ਼ੂਰੀ ਦਿੱਤੀ ਅਤੇ ਸਿਟੀ ਜ਼ਿਲ੍ਹਾ ਸਰਕਾਰ ਨੂੰ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦਾ ਨਿਰਦੇਸ਼ ਦਿੱਤਾ। ਪਰ ਛੇ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਨਹੀਂ ਰੱਖਿਆ।ਏ.ਏ.ਜੀ ਅਸਗਰ ਲੇਘਾਰੀ ਪੇਸ਼ ਹੋਏ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ।

Scroll to Top