ਚੰਡੀਗੜ੍ਹ, 15 ਜੁਲਾਈ 2024: ਬਰਲਿਨ ਦੇ ਓਲੰਪੀਆ ਸਟੇਡੀਅਮ ‘ਚ ਐਤਵਾਰ ਦੇਰ ਰਾਤ ਖੇਡੇ ਫਾਈਨਲ ਮੈਚ ‘ਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਯੂਰੋ ਕੱਪ (Euro Cup 2024) ਫੁੱਟਬਾਲ ਦਾ ਖਿਤਾਬ ਜਿੱਤਿਆ ਹੈ | ਇਸਦੇ ਨਾਲ ਹੀ ਸਪੇਨ ਦੀ ਫ਼ੁੱਟਬਾਲ ਟੀਮ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। ਜਿਕਰਯੋਗ ਹੈ ਕਿ ਯੂਰੋ ਕੱਪ ਫਾਈਨਲ ਵਿੱਚ ਇੰਗਲੈਂਡ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ 2020 ‘ਚ ਖੁਦ ਦੀ ਮੇਜ਼ਬਾਨੀ ‘ਚ ਹੋਏ ਯੂਰੋ ਕੱਪ ਦੇ ਫਾਈਨਲ ‘ਚ ਇਟਲੀ ਹੱਥੋਂ ਹਾਰ ਮਿਲੀ ਸੀ |
ਜੁਲਾਈ 14, 2025 12:12 ਬਾਃ ਦੁਃ