July 7, 2024 4:37 pm
Ethical hacker

ਚੰਡੀਗੜ੍ਹ ਦੇ ਐਥੀਕਲ ਹੈਕਰ ਹਰਿੰਦਰ ਸਿੰਘ ਨੂੰ ਯੂ.ਕੇ. ਸਰਕਾਰ ਵੱਲੋਂ ਮਿਲਿਆ ਵੱਕਾਰੀ ਪੁਰਸਕਾਰ

ਚੰਡੀਗੜ੍ਹ, 26 ਦਸੰਬਰ 2023: ਚੰਡੀਗੜ੍ਹ ਦੇ ਐਥੀਕਲ ਹੈਕਰ (Ethical hacker) ਹਰਿੰਦਰ ਸਿੰਘ (23 ਸਾਲ) ਇੱਕ ਬੱਗ ਬਾਊਂਟੀ-ਹੰਟਰ ਜਿਸਨੇ ਕੰਪਨੀ ਦੀਆਂ ਵੈੱਬਸਾਈਟਾਂ ਵਿੱਚ ਸੁਰੱਖਿਆ ਖਾਮੀਆਂ ਦੀ ਪਛਾਣ ਕੀਤੀ ਸੀ, ਉਸਨੂੰ ਇਸ ਵਾਰ ਯੂਕੇ ਸਰਕਾਰ ਦੁਆਰਾ ਇੱਕ ਵਾਰ ਫਿਰ ਮਾਨਤਾ ਦਿੱਤੀ ਗਈ ਹੈ। ਹਰਿੰਦਰ ਇੱਕ ਐਥੀਕਲ ਹੈਕਰ ਹੈ ਜੋ ਕੰਪਨੀਆਂ ਨੂੰ ਉਹਨਾਂ ਦੇ ਸਿਸਟਮਾਂ ਵਿੱਚ ਕਮਜ਼ੋਰੀਆਂ ਲੱਭਣ ਵਿੱਚ ਮੱਦਦ ਕਰਦਾ ਹੈ ਜਿਸਦਾ ਭੈੜੇ ਹੈਕਰ ਫਾਇਦਾ ਚੁੱਕ ਸਕਦੇ ਹਨ |

ਹਰਿੰਦਰ ਸਿੰਘ ਨੇ Google, Flipkart, UN, ਸਿੰਗਾਪੁਰ ਸਰਕਾਰ, UK ਸਰਕਾਰ ਸਮੇਤ ਸੰਸਥਾਵਾਂ ਲਈ 300 ਤੋਂ ਵੱਧ ਖਾਮੀਆਂ ਲੱਭਣ ਵਿੱਚ ਮੱਦਦ ਕੀਤੀ ਹੈ। ਹਰਿੰਦਰ ਨੇ ਕਿਹਾ ਕਿ ਸਿੰਗਾਪੁਰ ਸਰਕਾਰ ਦੇ ਅਵਾਰਡ ਤੋਂ ਬਾਅਦ ਇੰਨੀ ਜਲਦੀ ਯੂਕੇ ਸਰਕਾਰ ਦਾ ਪੁਰਸਕਾਰ ਪ੍ਰਾਪਤ ਕਰਨਾ ਇੱਕ “ਅਦੁੱਤੀ ਸਨਮਾਨ” ਹੈ। ਐਥੀਕਲ ਹੈਕਿੰਗ ਉਦੋਂ ਹੁੰਦੀ ਹੈ ਜਦੋਂ ਕਿਸੇ ਹੈਕਰ ਨੂੰ ਕਿਸੇ ਕੰਪਨੀ ਦੁਆਰਾ ਉਹਨਾਂ ਦੀਆਂ ਵੈਬਸਾਈਟਾਂ ਨੂੰ ਤੋੜਨ ਅਤੇ ਬੱਗ ਅਤੇ ਸੁਰੱਖਿਆ ਖਾਮੀਆਂ ਲੱਭਣ ਲਈ ਭੁਗਤਾਨ ਕੀਤਾ ਜਾਂਦਾ ਹੈ।

ਕੁਝ ਐਥੀਕਲ ਹੈਕਰ (Ethical hacker) ਬਹੁਤ ਸਾਰਾ ਪੈਸਾ ਕਮਾ ਰਹੇ ਹਨ ਅਤੇ ਇਹ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਿਸਮ ਦੇ ਬੱਗ ਹੰਟ ਕਰਨ ਵਾਲੇ ਜ਼ਿਆਦਾਤਰ ਲੋਕ ਨੌਜਵਾਨ ਹਨ”, ਹਰਿੰਦਰ ਨੇ ਕਿਹਾ ਕਿ ਜਿਸ ਨੇ ਹਾਲ ਹੀ ਵਿੱਚ ਯੂਕੇ ਸਰਕਾਰ ਦੀ ਇੱਕ ਵੈਬਸਾਈਟ ਤੋਂ ਇੱਕ ਗੰਭੀਰ ਬੱਗ ਵੱਲ ਧਿਆਨ ਦਿਵਾਇਆ, ਜਿਸ ਦੇ ਬਦਲੇ ਵਿੱਚ ਯੂਕੇ ਸਰਕਾਰ ਨੇ ਉਸਨੂੰ ਦੇਸ਼ ਦਾ ਵੱਕਾਰੀ ਮੈਡਲ ਦਿੱਤਾ।

ਪਿਛਲੇ ਸਾਲ ਹਰਿੰਦਰ ਨੇ ਸਿੰਗਾਪੁਰ ਸਰਕਾਰ ਦੀ ਵੈੱਬਸਾਈਟ ਸਮੇਤ ਗੂਗਲ, ​​ਬੀਐਮਡਬਲਯੂ, ਪੋਰਸ਼ੇ ਆਦਿ ਸਮੇਤ 300 ਤੋਂ ਵੱਧ ਕੰਪਨੀਆਂ ਦੀ ਬੱਗ ਲੱਭਣ ‘ਚ ਮੱਦਦ ਕੀਤੀ ਸੀ। ਹਰਿੰਦਰ ਨੇ ਕਿਹਾ ਕਿ ਇੰਡਸਟਰੀ ਦੇ ਅੰਦਾਜ਼ੇ ਮੁਤਾਬਕ ਦੋ ਤਿਹਾਈ ਹੈਕਰ 18 ਤੋਂ 29 ਸਾਲ ਦੀ ਉਮਰ ਦੇ ਹਨ। ਵੱਡੀਆਂ ਕੰਪਨੀਆਂ ਇਨ੍ਹਾਂ ਲੋਕਾਂ ਨੂੰ ਕੋਈ ਵੀ ਨੁਕਸ ਕੱਢਣ ਲਈ ਵੱਡੇ ਇਨਾਮ ਦਿੰਦੀਆਂ ਹਨ। ਕਿਸੇ ਵੀ ਸਾਈਬਰ ਅਪਰਾਧੀ ਤੋਂ ਪਹਿਲਾਂ ਉਹ ਵੈਬ ਕੋਡ ਵਿੱਚ ਖਾਮੀਆਂ ਲੱਭ ਲੈਂਦੇ ਹਨ। ਹਰਿੰਦਰ ਖੁਦ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਫੁੱਲ ਟਾਈਮ ਸਾਈਬਰ ਸੁਰੱਖਿਆ ਦੀ ਨੌਕਰੀ ਕਰਦੇ ਹੋਏ ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਖਾਮੀਆਂ ਜਾਂ ਗੰਭੀਰ ਬੱਗ ਲੱਭਦਾ ਰਹਿੰਦਾ ਹੈ।