ਜੈਪੁਰ, 30 ਸਤੰਬਰ 2025: ਜੈਪੁਰ ‘ਚ ਸੋਮਵਾਰ ਨੂੰ ਸਾਗਰ ਇਕਵੇਸਟ੍ਰਿਨ ਅਕੈਡਮੀ ਵਿਖੇ ਸਮਾਪਤ ਹੋਏ ਰੀਜ਼ਨਲ ਇਕਵੇਸਟ੍ਰੀਅਨ ਲੀਗ ਦੇ ਤੀਜੇ ਪੜਾਅ ‘ਚ ਆਪੋ-ਆਪਣੇ ਵਰਗਾਂ ‘ਚ ਸ਼ੋਅ ਜੰਪਿੰਗ ਈਵੈਂਟ ‘ਚ ਅਮਿਤੋਜ ਸਿੰਘ ਅਤੇ ਕਾਵਯਾਂਸ਼ ਗੌਡ ਨੇ ਖਿਤਾਬ ਜਿੱਤੇ।
ਯੰਗ ਰਾਈਡਰ ਸ਼੍ਰੇਣੀ ‘ਚ ਹਾਰਸ ਹੈਵਨ ਦੇ ਅਮਿਤੋਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਅਮਿਤੋਜ ਸਿੰਘ ਨੇ ਬਿਨਾਂ ਕੋਈ ਪੈਨਲਟੀ ਅੰਕ ਗੁਆਏ 56.46 ਸਕਿੰਟ ‘ਚ ਪਹਿਲਾ ਸਥਾਨ ਹਾਸਲ ਕਰ ਲਿਆ । ਇਸਦੇ ਨਾਲ ਹੀ ਮੱਧ ਪ੍ਰਦੇਸ਼ ਦੇ ਵਿਨੀਤ ਪਰਿਹਾਰ (64.23 ਸਕਿੰਟ) ਦੂਜੇ ਸਥਾਨ ‘ਤੇ ਰਹੇ, ਅਤੇ ਜੀਜੀ ਇਕਵੇਸਟ੍ਰੀਅਨ ਦੇ ਸਿਧਾਂਤ ਜੈਸਵਾਲ (70.13 ਸਕਿੰਟ) ਤੀਜੇ ਸਥਾਨ ‘ਤੇ ਰਹੇ।
ਚਿਲਡਰਨ-2 ਸ਼੍ਰੇਣੀ ‘ਚ ਮੱਧ ਪ੍ਰਦੇਸ਼ ਦੇ ਕਾਵਯਾਂਸ਼ ਗੌਡ ਨੇ 53.03 ਸਕਿੰਟ ‘ਚ ਚਾਰ ਪੈਨਲਟੀ ਅੰਕਾਂ ਨਾਲ ਇਹ ਇਵੈਂਟ ਪੂਰਾ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਗਰ ਇਕਵੇਸਟ੍ਰੀਅਨ ਦੀ ਤਨੀਸ਼ਾ ਗੁਪਤਾ (53.23 ਸਕਿੰਟ) ਅਤੇ ਸ਼ੈਵਯ ਰਾਜ (59.23 ਸਕਿੰਟ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ।
ਦੋਵਾਂ ਦੇ 4-4 ਪੈਨਲਟੀ ਅੰਕ ਸਨ। ਮੱਧ ਪ੍ਰਦੇਸ਼ ਦੀ ਰੀਨਾ ਗੁਪਤਾ ਚੌਥੇ ਸਥਾਨ ‘ਤੇ ਰਹੀ। ਮੱਧ ਪ੍ਰਦੇਸ਼ ਦੇ ਜੈਵੰਤ ਨਵਲੇ ਨੇ ਚਿਲਡਰਨ-1 ਸ਼੍ਰੇਣੀ ਡਰੈਸੇਜ ਮੁਕਾਬਲਾ ਜਿੱਤਿਆ। ਮੱਧ ਪ੍ਰਦੇਸ਼ ਦੀ ਕਰੁਣਿਆ ਰਾਜਾਵਤ ਦੂਜੇ ਸਥਾਨ ‘ਤੇ ਰਹੀ ਅਤੇ ਸਾਗਰ ਅਕੈਡਮੀ ਦੀ ਦੀਆ ਸ਼ਰਮਾ ਤੀਜੇ ਸਥਾਨ ‘ਤੇ ਰਹੀ। ਜੂਨੀਅਰ ਡਰੈਸੇਜ ਸ਼੍ਰੇਣੀ ‘ਚ ਮੱਧ ਪ੍ਰਦੇਸ਼ ਦੇ ਦੇਵ ਚੌਧਰੀ ਨੇ ਸਿਖਰਲਾ ਸਥਾਨ ਪ੍ਰਾਪਤ ਕੀਤਾ, ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਦਿਵਯਰਾਜ ਸਿੰਘ ਅਤੇ ਮਲਾਨੀ ਘੋੜਸਵਾਰੀ ਦੇ ਦਿਵਯਾਂਸ਼ ਵੈਸ਼ਨਵ ਨੇ ਤੀਜਾ ਸਥਾਨ ਹਾਸਲ ਕੀਤਾ |
Read More: 1 ਅਤੇ 2 ਮਾਰਚ ਨੂੰ ਐਸ.ਏ.ਐਸ.ਨਗਰ ਵਿਖੇ ਦੋ ਰੋਜ਼ਾ ਘੋੜਸਵਾਰੀ ਉਤਸਵ ਦਾ ਕੀਤਾ ਜਾਵੇਗਾ ਆਯੋਜਨ