ਚੰਡੀਗੜ੍ਹ, 23 ਜੁਲਾਈ 2024: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਅੱਜ ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਬਰਖਾਸਤ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਦੇ ਬੇਟੇ ਵਿਕਾਸ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਵਿਕਾਸ ਵਰਮਾ, ਉਸਦੇ ਪਿਓ ਅਤੇ ਹੋਰਨਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਹੈ | ਵਿਜੀਲੈਂਸ ਵਿਕਾਸ ਗ੍ਰਿਫਤਾਰੀ ਤੋਂ ਬਚਣ ਲਈ ਭਗੌੜਾ ਹੋ ਗਿਆ ਸੀ। ਵਿਜੀਲੈਂਸ ਨੇ ਅੱਜ ਵਿਕਾਸ ਨੂੰ ਮੋਹਾਲੀ ਦੀ ਅਦਾਲਤ ਪੇਸ਼ ਕਰਕੇ 3 ਦਿਨ ਰਿਮਾਂਡ ਹਾਸਲ ਕੀਤਾ ਹੈ |
ਅਗਸਤ 31, 2025 12:31 ਪੂਃ ਦੁਃ