July 7, 2024 7:50 am
Environment awareness rally

29 ਅਗਸਤ ਨੂੰ ਮੋਹਾਲੀ ‘ਚ ਕੱਢੀ ਜਾਵੇਗੀ ਵਾਤਾਵਰਣ ਜਾਗਰੂਕ ਰੈਲੀ-2023

ਐੱਸ ਏ ਐੱਸ ਨਗਰ, 18 ਅਗਸਤ, 2023: ਵਣ ਵਿਭਾਗ, ਮੋਹਾਲੀ ਵੱਲੋਂ ਵਾਤਾਵਰਣ ਦੀ ਮਹੱਤਤਾ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਨਾਲ ਕੀਤੀ ਬੈਠਕ ਦੌਰਾਨ ਵਾਤਾਵਰਣ ਜਾਗਰੂਕ ਰੈਲੀ-2023 (Environment awareness rally) 29 ਅਗਸਤ ਨੂੰ ਮੋਹਾਲੀ ਸ਼ਹਿਰ ਵਿੱਚ ਕੱਢਣ ਦਾ ਨਿਰਣਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਵਣ ਅਫਸਰ ਕਨਵਰਦੀਪ ਸਿੰਘ ਨੇ ਦੱਸਿਆ ਕਿ ਇਹ ਵਾਤਾਵਰਣ ਜਾਗਰੂਕ ਰੈਲੀ-2023 ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਹੋਵੇਗੀ ਜੋ ਕਿ ਮੋਹਾਲੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਰੈਲੀ ਵਿੱਚ ਸਾਰੇ ਵਾਤਾਵਰਣ ਪ੍ਰੇਮੀ ਹਿੱਸਾ ਲੈ ਸਕਦੇ ਹਨ। ਇਸ ਰੈਲੀ ਦਾ ਹਿੱਸਾ ਬਣਨ ਲਈ, ਵਾਤਾਵਰਣ ਪ੍ਰੇਮੀ, ਮੁੱਖ ਨੋਡਲ ਅਫਸਰ, ਇੰਜ: ਪਰਮਿੰਦਰ ਪਾਲ (98724-01319), ਸ਼੍ਰੀ ਅਕਾਸ਼ ਵਾਲੀਆ(Fit Foundation) (98728-00882), ਸ਼੍ਰੀ ਸੁਮਿਤ ਭਾਰਦਵਾਜ(Green Leaves Society) (86991-27311) ਨਾਲ ਸੰਪਰਕ ਕਰ ਸਕਦੇ ਹਨ।