25 ਨਵੰਬਰ 2024: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ(DILJIT DOSANJH) ਦਾ ਇੱਕ ਵੀਡੀਓ ਸੁਰਖੀਆਂ ਵਿੱਚ ਹੈ। ਦਰਅਸਲ, ਐਤਵਾਰ ਸ਼ਾਮ ਨੂੰ ਪੁਣੇ ‘ਚ ‘ਦਿਲ ਲੁਮਿਨਤੀ ਟੂਰ ਈਅਰ 24′ (Dil Luminati Tour Year 24’) ਦਾ ਇਕ ਵੀਡੀਓ (video) ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਇਕ ਲੜਕਾ ਆਪਣੀ ਪ੍ਰੇਮਿਕਾ ਨੂੰ ਸਟੇਜ ‘ਤੇ ਲਿਆ ਕੇ ਪ੍ਰਪੋਜ਼ (purpose) ਕਰ ਰਿਹਾ ਹੈ। ਇਸ ਕਲਿੱਪ ਨੂੰ ਦਿਲਜੀਤ ਨੇ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤਾ ਹੈ।
ਸਾਹਮਣੇ ਆਈਆਂ ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਲੜਕਾ ਗੋਡਿਆਂ ਭਾਰ ਬੈਠ ਕੇ ਲੜਕੀ ਨੂੰ ਪ੍ਰਪੋਜ਼ ਕਰਦਾ ਹੈ। ਇਸ ਤੋਂ ਬਾਅਦ ਉਹ ਉਸ ਦਾ ਹੱਥ ਚੁੰਮਦਾ ਹੈ ਅਤੇ ਲੜਕੀ ਨੂੰ ਗਲੇ ਲਗਾ ਲੈਂਦਾ ਹੈ। ਇਸ ਦੌਰਾਨ ਦਿਲਜੀਤ ਗੀਤ ਗਾਉਂਦੇ ਹੋਏ ਉਨ੍ਹਾਂ ਦੇ ਦੁਆਲੇ ਚੱਕਰ ਲਗਾਉਂਦੇ ਹਨ। ਜਦੋਂ ਕੋਈ ਮੁੰਡਾ ਜਾਂ ਕੁੜੀ ਰਿੰਗ ਪਾਉਂਦਾ ਹੈ ਤਾਂ ਦਿਲਜੀਤ ਨਾ ਸਿਰਫ਼ ਤਾੜੀਆਂ ਵਜਾਉਂਦਾ ਹੈ ਸਗੋਂ ਦਰਸ਼ਕਾਂ ਨੂੰ ਵੀ ਤਾੜੀਆਂ ਵਜਾਉਣ ਲਈ ਕਹਿੰਦਾ ਹੈ।