Entertainment: ਫਿਲਮ ਨਿਰਮਾਤਾ ਕਰਨ ਜੋਹਰ ਤੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

4 ਅਪ੍ਰੈਲ 2025: ਪੰਜਾਬੀ ਸਿਨਮਾ ਪੋਲੀਵੁੱਡ (pollywood and bollywood) ਵੀ ਹੁਣ ਬੋਲੀਵੁੱਡ ਦੀਆਂ ਫਿਲਮਾਂ ਨੂੰ ਮਾਤ ਪਾ ਰਿਹਾ ਹੈ, ਜਿਸ ਦੇ ਚਲਦੇ ਪੰਜਾਬੀ ਫਿਲਮ ਅਕਾਲ ਕੁਝ ਹੀ ਦਿਨਾਂ ਤੱਕ ਸਿਨਮਾ (cinema) ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਫਿਲਮ ਨਿਰਮਾਤਾ ਕਰਨ ਜੋਹਰ ਅਤੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ (gippy grewal) ਫਿਲਮ ਦੀ ਚੜ੍ਹਦੀ ਕਲਾ ਦੇ ਲਈ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ|

ਦੱਸ ਦੇਈਏ ਕਿ ਉਹਨਾਂ ਨੇ ਦਰਬਾਰ ਸਾਹਿਬ (darbar sahib) ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਫਿਲਮ ਦੀ ਕਾਮਯਾਬੀ ਦੀ ਵੀ ਅਰਦਾਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮੀ ਕਲਾਕਾਰ ਗਿੱਪੀ ਗਰੇਵਾਲ (gippy grewal) ਨੇ ਕਿਹਾ ਕਿ ਜਿਸ ਤਰੀਕੇ ਦਰਸ਼ਕਾਂ ਨੇ ਪਹਿਲੀਆਂ ਫਿਲਮਾਂ ਨੂੰ ਪਸੰਦ ਕੀਤਾ ਹੈ ਸਾਨੂੰ ਆਸ ਹੈ ਕਿ ਉਸੇ ਤਰੀਕੇ ਦਰਸ਼ਕ ਅਕਾਲ (akaal movie) ਫਿਲਮ ਨੂੰ ਵੀ ਬਹੁਤ ਸਾਰਾ ਪਿਆਰ ਤੇ ਹੁੰਗਾਰਾ ਦੇਣਗੇ ਅਤੇ ਫਿਲਮ ਦੀ ਪ੍ਰਮੋਸ਼ਨ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅੱਜ ਇੱਥੇ ਪਹੁੰਚੇ ਹਾਂ ਤੇ ਆਸ ਕਰਦੇ ਹਾਂ ਕਿ ਵਾਹਿਗੁਰੂ ਇਸ ਫਿਲਮ ਨੂੰ ਪਹਿਲੀਆਂ ਫਿਲਮਾਂ ਵਾਂਗ ਕਾਮਯਾਬੀ ਬਖਸ਼ਣਗੇ।

Read More: ਅਮਿਤਾਭ ਬੱਚਨ ਦੇ ਜਵਾਈ ਦੀਆਂ ਵਧੀਆਂ ਮੁਸ਼ਕਿਲਾਂ, 9 ਲੋਕਾਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ

Scroll to Top