Jacob Bethell

Cricket News: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇੰਗਲੈਂਡ ਨੂੰ ਵੱਡਾ ਝਟਕਾ, ਧਾਕੜ ਬੱਲੇਬਾਜ ਹੋਇਆ ਬਾਹਰ

ਚੰਡੀਗੜ੍ਹ, 10 ਫਰਵਰੀ 2025: ਆਈਸੀਸੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਹੀ ਇੰਗਲੈਂਡ (England) ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ | ਇੰਗਲੈਂਡ ਦੇ ਆਲਰਾਊਂਡਰ ਜੈਕਬ ਬੇਥੇਲ (Jacob Bethell) ਹੈਮਸਟ੍ਰਿੰਗ ਦੀ ਸੱਟ ਕਾਰਨ ਆਈਸੀਸੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਇਸ ਨਾਲ 19 ਫਰਵਰੀ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ‘ਚ ਇੰਗਲੈਂਡ ਦੀ ਟੀਮ ਦੀਆਂ ਉਮੀਦਾਂ ਨੂੰ ਭਾਰੀ ਝਟਕਾ ਮੰਨਿਆ ਜਾ ਰਿਹਾ ਹੈ |

ਇੰਗਲੈਂਡ (England) ਦੇ ਕਪਤਾਨ ਜੋਸ ਬਟਲਰ ਨੇ ਐਤਵਾਰ ਨੂੰ ਕਟਕ ‘ਚ ਦੂਜੇ ਵਨਡੇ ਵਿੱਚ ਭਾਰਤ ਖ਼ਿਲਾਫ਼ ਚਾਰ ਵਿਕਟਾਂ ਦੀ ਹਾਰ ਤੋਂ ਬਾਅਦ ਇਸਦੀ ਪੁਸ਼ਟੀ ਕੀਤੀ ਹੈ। ਹੁਣ ਵੀ ਆਈਪੀਐਲ 2025 ‘ਚ ਬੇਥੇਲ ਦੀ ਭਾਗੀਦਾਰੀ ‘ਤੇ ਸ਼ੱਕ ਹੈ। ਬੇਥੇਲ ਨੂੰ ਮੈਗਾ ਨਿਲਾਮੀ ‘ਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਖਰੀਦਿਆ। ਜੇਕਰ ਉਹ ਸਮੇਂ ਸਿਰ ਫਿੱਟ ਨਹੀਂ ਹੁੰਦਾ, ਤਾਂ ਆਰਸੀਬੀ ਨੂੰ ਵੀ ਵੱਡਾ ਝਟਕਾ ਲੱਗੇਗਾ ਕਿਉਂਕਿ ਬੈਥਲ ਸ਼ਾਨਦਾਰ ਫਾਰਮ ਵਿੱਚ ਸੀ।

JACOB BETHELL

ਬਟਲਰ ਨੇ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਯਕੀਨ ਹੈ ਕਿ ਉਹ ਚੈਂਪੀਅਨਜ਼ ਟਰਾਫੀ ‘ਚ ਨਹੀਂ ਖੇਡ ਸਕੇਗਾ।’ ਇਹ ਬੇਥੇਲ ਦੇ ਲਈ ਸੱਚਮੁੱਚ ਨਿਰਾਸ਼ਾਜਨਕ ਹੈ ਕਿਉਂਕਿ ਉਸਨੇ (Jacob Bethell) ਪਹਿਲੇ ਵਨਡੇ ‘ਚ ਵਧੀਆ ਪ੍ਰਦਰਸ਼ਨ ਕੀਤਾ। ਇਸ ਲਈ ਇਹ ਨਿਰਾਸ਼ਾਜਨਕ ਹੈ ਕਿ ਉਸਨੂੰ ਸੱਟ ਕਾਰਨ ਬਾਹਰ ਰਹਿਣਾ ਪਿਆ। ਚੈਂਪੀਅਨਜ਼ ਟਰਾਫੀ ਲਈ ਅੰਤਿਮ ਟੀਮ ਦਾ ਐਲਾਨ 12 ਫਰਵਰੀ ਤੱਕ ਕੀਤਾ ਜਾਣਾ ਹੈ। ਇੰਗਲੈਂਡ 19 ਫਰਵਰੀ ਤੋਂ ਪਾਕਿਸਤਾਨ ਅਤੇ ਦੁਬਈ ਵਿੱਚ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ ‘ਚ ਆਪਣਾ ਪਹਿਲਾ ਮੈਚ 22 ਫਰਵਰੀ ਨੂੰ ਆਸਟ੍ਰੇਲੀਆ ਵਿਰੁੱਧ ਖੇਡੇਗਾ।

21 ਸਾਲਾ ਬੇਥੇਲ ਇੱਕ ਖੱਬੇ ਹੱਥ ਦੇ ਬੱਲੇਬਾਜ਼, ਨੇ ਨਾਗਪੁਰ ‘ਚ ਖੇਡੇ ਪਹਿਲੇ ਵਨਡੇ ਮੈਚ ‘ਚ ਅਰਧ ਸੈਂਕੜਾ ਜੜਿਆ ਸੀ ਅਤੇ ਇੱਕ ਵਿਕਟ ਲਈ ਸੀ। ਉਹ ਸੱਟ ਕਾਰਨ ਦੂਜੇ ਵਨਡੇ ਮੈਚ ‘ਚ ਨਹੀਂ ਖੇਡ ਸਕਿਆ। ਇੰਗਲੈਂਡ ਨੇ ਟੌਮ ਬੈਟਨ ਨੂੰ ਆਪਣੇ ਕਵਰ ਵਜੋਂ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ।

Read More: Rohit Sharma: ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ, ਸਚਿਨ ਦਾ ਵੀ ਤੋੜਿਆ ਰਿਕਾਰਡ

Scroll to Top