ਸਪੋਰਟਸ, 06 ਸਤੰਬਰ 2025: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ T20 ਸੀਰੀਜ਼ ਅਤੇ ਇਸ ਤੋਂ ਬਾਅਦ ਆਇਰਲੈਂਡ ਵਿਰੁੱਧ ਤਿੰਨ ਮੈਚਾਂ ਦੀ T20 ਸੀਰੀਜ਼ ਲਈ ਆਪਣੀਆਂ ਟੀਮਾਂ ਦਾ ਐਲਾਨ ਕੀਤਾ। ਖੱਬੇ ਹੱਥ ਦੇ ਆਲਰਾਉਂਡਰ ਸੈਮ ਕਰਨ ਪਿਛਲੇ ਸਾਲ ਨਵੰਬਰ ‘ਚ ਵੈਸਟਇੰਡੀਜ਼ ਵਿਰੁੱਧ ਖੇਡਣ ਤੋਂ ਬਾਅਦ ਟੀਮ ‘ਚ ਵਾਪਸ ਆਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਸੀਰੀਜ਼ ‘ਚ ਬੇਨ ਡਕੇਟ ਦੀ ਜਗ੍ਹਾ ਲਈ ਹੈ, ਜਦੋਂ ਕਿ ਮੈਥਿਊ ਪੋਟਸ ਨੂੰ ਆਇਰਲੈਂਡ ਸੀਰੀਜ਼ ਲਈ ਸ਼ਾਮਲ ਕੀਤਾ ਹੈ।
ਇੰਗਲੈਂਡ ਦੱਖਣੀ ਅਫਰੀਕਾ ਤੋਂ ਚੱਲ ਰਹੀ ਵਨਡੇ ਸੀਰੀਜ਼ ‘ਚ ਪਹਿਲੇ ਦੋ ਮੈਚ ਹਾਰ ਗਿਆ ਹੈ। ਹੁਣ T20 ਸੀਰੀਜ਼ 10 ਸਤੰਬਰ ਤੋਂ ਕਾਰਡਿਫ ‘ਚ ਸ਼ੁਰੂ ਹੋਵੇਗੀ। ਦੂਜਾ ਮੈਚ 12 ਸਤੰਬਰ ਨੂੰ ਮੈਨਚੈਸਟਰ ‘ਚ ਅਤੇ ਤੀਜਾ ਮੈਚ ਨਾਟਿੰਘਮ ‘ਚ ਖੇਡਿਆ ਜਾਵੇਗਾ।
ਦੱਖਣੀ ਅਫਰੀਕਾ ਵਿਰੁੱਧ ਇੰਗਲੈਂਡ (ENG ਬਨਾਮ SA) ਦੀ ਟੀ-20 ਟੀਮ
ਹੈਰੀ ਬਰੂਕ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਟੌਮ ਬੈਂਟਨ, ਜੈਕਬ ਬੈਥਲ, ਜੋਸ ਬਟਲਰ, ਬ੍ਰਾਈਡਨ ਕਾਰਸ, ਸੈਮ ਕੁਰਨ, ਲਿਆਮ ਡਾਸਨ, ਵਿਲ ਜੈਕਸ, ਸਾਕਿਬ ਮਹਿਮੂਦ, ਜੈਮੀ ਓਵਰਟਨ, ਆਦਿਲ ਰਾਸ਼ਿਦ, ਫਿਲ ਸਾਲਟ, ਜੈਮੀ ਸਮਿਥ, ਲੂਕ ਵੁੱਡ।
ਆਇਰਲੈਂਡ ਵਿਰੁੱਧ ਇੰਗਲੈਂਡ ਦੀ ਟੀ-20 ਟੀਮ
ਜੈਕਬ ਬੈਥਲ (ਕਪਤਾਨ), ਰੇਹਾਨ ਅਹਿਮਦ, ਸੰਨੀ ਬੇਕਰ, ਟੌਮ ਬੈਂਟਨ, ਜੋਸ ਬਟਲਰ, ਜੌਰਡਨ ਕੌਕਸ, ਸੈਮ ਕਰਨ, ਲਿਆਮ ਡਾਸਨ, ਟੌਮ ਹਾਰਟਲੇ, ਵਿਲ ਜੈਕਸ, ਸਾਕਿਬ ਮਹਿਮੂਦ, ਜੈਮੀ ਓਵਰਟਨ, ਆਦਿਲ ਰਾਸ਼ਿਦ, ਫਿਲ ਸਾਲਟ, ਲੂਕ ਵੁੱਡ।
Read More: ਏਸ਼ੀਆ ਕੱਪ 2025 ਲਈ ਦੁਬਈ ‘ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਕੀਤਾ ਅਭਿਆਸ




