ਚੰਡੀਗੜ੍ਹ 01 ਜੁਲਾਈ 2022: ਬੀਤੇ ਕੁੱਝ ਦਿਨ ਪਹਿਲਾਂ ਇੰਗਲੈਂਡ ਵਨਡੇ ਟੀਮ ਦੇ ਕਪਤਾਨ ਈਓਨ ਮੋਰਗਨ (Eoin Morgan) ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਜੋਸ਼ ਬਟਲਰ (Jos Buttler) ਨੂੰ ਇੰਗਲੈਂਡ ਦੀਆਂ ਵਨਡੇ ਅਤੇ ਟੀ-20 ਟੀਮਾਂ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
31 ਸਾਲਾ ਜੋਸ਼ ਬਟਲਰ (Jos Buttler) ਨੇ ਮੋਰਗਨ ਦੇ ਸਾਢੇ ਸੱਤ ਸਾਲ ਦੇ ਕਰੀਅਰ ਦੌਰਾਨ ਕਈ ਵਾਰ ਟੀਮ ਦੀ ਕਪਤਾਨੀ ਕੀਤੀ ਹੈ। ਬਟਲਰ ਨੌਂ ਵਨਡੇ ਅਤੇ ਪੰਜ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੰਗਲੈਂਡ ਦੀ ਅਗਵਾਈ ਕੀਤੀ ਹੈ। ਬਟਲਰ 7 ਜੁਲਾਈ ਤੋਂ ਭਾਰਤ ਦੇ ਖਿਲਾਫ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਨਾਲ ਨਿਯਮਤ ਕਪਤਾਨ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਗੇ । 25 ਦਿਨਾਂ ਦੇ ਅੰਦਰ ਇੰਗਲੈਂਡ ਨੂੰ ਛੇ ਵਨਡੇ ਅਤੇ ਛੇ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ।