ਇੰਗਲੈਂਡ, 01 ਜੁਲਾਈ 2025: ਇੰਗਲੈਂਡ ਦੇ ਕਪਤਾਨ ਬੇਨ ਸਟੋਕਸ (Ben Stokes) ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਖਿਡਾਰੀ ਦੱਸਿਆ ਹੈ। ਸਟੋਕਸ ਦਾ ਕਹਿਣਾ ਹੈ ਕਿ ਉਸਨੂੰ ਪੰਤ ਨੂੰ ਖੇਡਦੇ ਦੇਖਣਾ ਪਸੰਦ ਹੈ। ਪੰਤ ਨੇ ਇੰਗਲੈਂਡ ਵਿਰੁੱਧ ਲੀਡਜ਼ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਇਆ ਸੀ। ਦੋਵਾਂ ਟੀਮਾਂ ਵਿਚਕਾਰ ਦੂਜਾ ਟੈਸਟ ਬੁੱਧਵਾਰ ਤੋਂ ਐਜਬੈਸਟਨ ‘ਚ ਖੇਡਿਆ ਜਾਵੇਗਾ।
ਸਟੋਕਸ (Ben Stokes) ਨੇ ਆਪਣੇ ਆਪ ਨੂੰ ਰਿਸ਼ਭ ਪੰਤ ਦਾ ਵੱਡਾ ਫੈਨ ਦੱਸਿਆ। ਪੰਤ ਦੇ ਹਮਲਾਵਰ ਅੰਦਾਜ਼ ਨੂੰ ਦੇਖ ਕੇ ਇੰਗਲੈਂਡ ਦੇ ਕਪਤਾਨ ਵੀ ਆਪਣੇ ਆਪ ਨੂੰ ਮੁਸਕਰਾਉਣ ਤੋਂ ਨਹੀਂ ਰੋਕ ਸਕੇ। ਸਟੋਕਸ ਨੇ ਕਿਹਾ, ਭਾਵੇਂ ਉਹ ਵਿਰੋਧੀ ਟੀਮ ‘ਚ ਹੈ, ਮੈਨੂੰ ਰਿਸ਼ਭ ਨੂੰ ਕ੍ਰਿਕਟ ਖੇਡਦੇ ਦੇਖਣਾ ਪਸੰਦ ਹੈ। ਮੈਨੂੰ ਉਹ ਖੇਡ ਦੇ ਸਾਰੇ ਫਾਰਮੈਟਾਂ ‘ਚ ਖੇਡਣ ਦਾ ਤਰੀਕਾ ਪਸੰਦ ਹੈ। ਜਦੋਂ ਤੁਸੀਂ ਉਸਨੂੰ ਖੁੱਲ੍ਹ ਕੇ ਖੇਡਣ ਦਿੰਦੇ ਹੋ, ਤਾਂ ਉਹੀ ਕੁਝ ਹੁੰਦਾ ਹੈ ਜੋ ਪਿਛਲੇ ਹਫ਼ਤੇ ਹੋਇਆ ਸੀ। ਕ੍ਰੈਡਿਟ ਉਨ੍ਹਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੈਚ ‘ਚ ਦੋ ਸੈਂਕੜੇ ਲਗਾਏ। ਅਸੀਂ ਜਾਣਦੇ ਹਾਂ ਕਿ ਰਿਸ਼ਭ ਜਿਸ ਤਰ੍ਹਾਂ ਖੇਡਦਾ ਹੈ, ਸਾਨੂੰ ਮੌਕੇ ਮਿਲਣਗੇ, ਪਰ ਪੰਤ ਇੱਕ ਬਹੁਤ ਖਤਰਨਾਕ ਖਿਡਾਰੀ ਹੈ।
ਸਟੋਕਸ ਤੋਂ ਬੁਮਰਾਹ ਦੀ ਉਪਲਬੱਧਤਾ ਬਾਰੇ ਵੀ ਪੁੱਛਿਆ ਗਿਆ ਸੀ, ਪਰ ਇੰਗਲੈਂਡ ਦੇ ਕਪਤਾਨ ਨੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਸਟੋਕਸ ਨੇ ਇਸਨੂੰ ਭਾਰਤ ਦੀ ਸਮੱਸਿਆ ਦੱਸਿਆ ਅਤੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਾਰਤ ਦੂਜੇ ਟੈਸਟ ਮੈਚ ‘ਚ ਇੱਕ ਸਖ਼ਤ ਚੁਣੌਤੀ ਪੇਸ਼ ਕਰੇਗਾ। ਇਹ ਪਹਿਲਾਂ ਹੀ ਤੈਅ ਹੈ ਕਿ ਬੁਮਰਾਹ ਵਰਕਲੋਡ ਪ੍ਰਬੰਧਨ ਕਾਰਨ ਇਸ ਸੀਰੀਜ਼ ‘ਚ ਸਿਰਫ ਤਿੰਨ ਮੈਚ ਖੇਡੇਗਾ। ਹਾਲਾਂਕਿ, ਭਾਰਤੀ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਨੇ ਕਿਹਾ ਸੀ ਕਿ ਬੁਮਰਾਹ ਦੂਜੇ ਮੈਚ ‘ਚ ਖੇਡਣ ਲਈ ਉਪਲਬੱਧ ਹ, ਪਰ ਉਸ ਬਾਰੇ ਅੰਤਿਮ ਫੈਸਲਾ ਟੀਮ ਪ੍ਰਬੰਧਨ ਵੱਲੋਂ ਲਿਆ ਜਾਵੇਗਾ।
Read More: IND ਬਨਾਮ ENG: ਇੰਗਲੈਂਡ ਖਿਲਾਫ਼ ਦੂਜੇ ਟੈਸਟ ਮੈਚ ਲਈ ਉਪਲਬੱਧ ਹੋਣਗੇ ਜਸਪ੍ਰੀਤ ਬੁਮਰਾਹ