ਚੰਡੀਗੜ੍ਹ,14 ਅਗਸਤ 2023: ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਡਿੱਗਣ ਨਾਲ ਬੋਰ ਵਿਚ ਫ਼ਸੇ ਇੰਜੀਨੀਅਰ ਸੁਰੇਸ਼ ਕੁਮਾਰ (Suresh Kumar) ਦੀ ਮ੍ਰਿਤਕ ਦੇਹ ਨੂੰ ਐੱਨ. ਡੀ. ਆਰ. ਐੱਫ਼. ਦੀ ਨੇ ਬਾਹਰ ਕੱਢ ਲਿਆ ਹੈ |
ਜਿਕਰਯੋਗ ਹੈ ਕਿ ਪਿੰਡ ਬਸਰਾਮਪੁਰ ‘ਚ ਐੱਨ. ਡੀ. ਆਰ. ਐੱਫ਼. ਟੀਮ ਦਾ ਬਚਾਅ ਕਾਰਜ ਲਗਭਗ 42 ਘੰਟਿਆਂ ਤੋਂ ਜਾਰੀ ਸੀ, ਪਰ ਮਕੈਨਿਕ ਸੁਰੇਸ਼ ਨੂੰ ਬਚਾਇਆ ਨਹੀਂ ਜਾ ਸਕਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਜਲੰਧਰ ਦੇ ਸਿਵਲ ਹਸਪਤਾਲ ‘ਚ ਭੇਜੀ ਗਈ ਹੈ |
ਸੁਰੇਸ਼ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਛੱਪੜ ਕਾਰਨ ਸੀ । ਐਨਡੀਆਰਐਫ ਦੀਆਂ ਟੀਮਾਂ ਨੇ ਲਗਭਗ 50 ਫੁੱਟ ਤੱਕ ਖੁਦਾਈ ਕੀਤੀ ਹੈ ਪਰ ਛੱਪੜ ਹੋਣ ਕਾਰਨ ਉਸ ਤੋਂ ਬਾਅਦ ਦੀ ਮਿੱਟੀ ਬਹੁਤ ਨਰਮ ਹੈ ਅਤੇ ਖੁਦਾਈ ਦੌਰਾਨ ਵਾਰ-ਵਾਰ ਖਿਸਕ ਰਹੀ ਸੀ | ਐਨਡੀਆਰਐਫ ਦੀਆਂ ਟੀਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ |
ਜਿਕਰਯੋਗ ਹੈ ਕਿ ਜ਼ਮੀਨ ’ਚ ਕਰੀਬ 20 ਮੀਟਰ ਤੱਕ ਦੀ ਡੂੰਘਾਈ ਦੌਰਾਨ ਬੋਰਿੰਗ ਦੇ ਕੰਮ ਦੌਰਾਨ ਉਸਾਰੀ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਦਿੱਲੀ ਤੋਂ 2 ਤਕਨੀਕੀ ਮਾਹਰਾਂ ਪਵਨ ਅਤੇ ਸੁਰੇਸ਼ (Suresh Kumar) ਸੱਦੇ ਗਏ ਸਨ । ਇਸ ਸਬੰਧੀ ਸ਼ਨੀਵਾਰ ਦੀ ਰਾਤ ਕਰੀਬ 8 ਵਜੇ ਦੇ ਦਰਮਿਆਨ ਬੋਰ ’ਚ ਕੰਮ ਕਰ ਰਹੇ 2 ਵਿਅਕਤੀਆਂ ‘ਚੋਂ ਥੋੜ੍ਹੇ ਸਮੇਂ ਬਾਅਦ ਹੀ ਟੋਏ ਦੇ ਅੰਦਰ ਦੀ ਮਿੱਟੀ ਅਚਾਨਕ ਡਿੱਗਣੀ ਸ਼ੁਰੂ ਹੋ ਗਈ ਅਤੇ ਇਸ ਨੂੰ ਵੇਖਦਿਆਂ ਹੀ ਇਕ ਸੁਰੇਸ਼ ਯਾਦਵ (55) ਮਿੱਟੀ ਤੋਂ ਡਿੱਗ ਕਾਰਨ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿਚ ਫਸ ਗਿਆ ਸੀ |