July 7, 2024 7:21 pm
Sri Lanka

ENG Vs SL: ਸ਼੍ਰੀਲੰਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 156 ਦੌੜਾਂ ‘ਤੇ ਕੀਤਾ ਆਲ ਆਊਟ, ਸ਼੍ਰੀਲੰਕਾ ਦੀ ਪਾਰੀ ਜਾਰੀ

ਚੰਡੀਗੜ੍ਹ , 26 ਅਕਤੂਬਰ 2023: ਵਿਸ਼ਵ ਕੱਪ ਦੇ 25ਵੇਂ ਮੈਚ ‘ਚ ਸ਼੍ਰੀਲੰਕਾ (Sri Lanka) ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 156 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਸ਼੍ਰੀਲੰਕਾ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਮਿਲਿਆ ਹੈ। ਜਵਾਬ ‘ਚ ਸ਼੍ਰੀਲੰਕਾ ਨੇ 8 ਓਵਰਾਂ ‘ਚ 2 ਵਿਕਟਾਂ ‘ਤੇ 43 ਦੌੜਾਂ ਬਣਾ ਲਈਆਂ ਹਨ। ਪਥੁਮ ਨਿਸੰਕਾ ਅਤੇ ਸਦਾਰਾ ਸਮਰਾਵਿਕਰਮਾ ਕ੍ਰੀਜ਼ ‘ਤੇ ਹਨ।

ਕੁਸਲ ਮੈਂਡਿਸ 11 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਡੇਵਿਡ ਵਿਲੀ ਨੇ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ। ਵਿਲੀ ਦੀ ਇਹ ਦੂਜੀ ਵਿਕਟ ਸੀ। ਉਸ ਨੇ ਕੁਸਲ ਪਰੇਰਾ (4 ਦੌੜਾਂ) ਨੂੰ ਵੀ ਆਊਟ ਕੀਤਾ।

ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 33.2 ਓਵਰਾਂ ‘ਚ ਆਲ ਆਊਟ ਹੋ ਗਈ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 30 ਅਤੇ ਡੇਵਿਡ ਮਲਾਨ ਨੇ 28 ਦੌੜਾਂ ਬਣਾਈਆਂ।

ਸ਼੍ਰੀਲੰਕਾ (Sri Lanka) ਵੱਲੋਂ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰ ਨੇ 3 ਵਿਕਟਾਂ ਲਈਆਂ, ਜਦਕਿ ਕਸੁਨ ਰਜਿਥਾ ਅਤੇ ਐਂਜੇਲੋ ਮੈਥਿਊਜ਼ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੱਕ ਸਫ਼ਲਤਾ ਮਹਿਸ਼ ਨੂੰ ਮਿਲੀ, ਜਦਕਿ ਇੱਕ ਬੱਲੇਬਾਜ਼ ਰਨ ਆਊਟ ਹੋਇਆ।