ENG vs SA

ENG vs SA: ਮੌਜੂਦਾ ਚੈਂਪੀਅਨ ਇੰਗਲੈਂਡ ਦੀ ਤੀਜੀ ਹਾਰ, ਦੱਖਣੀ ਅਫਰੀਕਾ ਨੇ 229 ਦੌੜਾਂ ਨਾਲ ਹਰਾਇਆ

ਚੰਡੀਗੜ੍ਹ 21 ਅਕਤੂਬਰ 2023: ਵਿਸ਼ਵ ਕੱਪ ਦੇ 20ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਹਰਾ ਦਿੱਤਾ । ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਹਮੋ-ਸਾਹਮਣੇ ਸਨ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 399 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ 22 ਓਵਰਾਂ ‘ਚ 170 ਦੌੜਾਂ ਹੀ ਬਣਾ ਸਕੀ। ਵਿਸ਼ਵ ਚੈਂਪੀਅਨ ਟੀਮ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜੀ ਹਾਰ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੂੰ ਤੀਜੀ ਜਿੱਤ ਮਿਲੀ ਹੈ।

ਇੰਗਲੈਂਡ ਦੇ ਮਹਾਨ ਬੱਲੇਬਾਜ਼ ਨਾਕਾਮ ਰਹੇ

ਹੈਰੀ ਬਰੂਕ 17, ਜੋਸ ਬਟਲਰ 15, ਡੇਵਿਡ ਵਿਲੀ 12, ਜੌਨੀ ਬੇਅਰਸਟੋ ਅਤੇ ਆਦਿਲ ਰਾਸ਼ਿਦ 10-10 ਦੌੜਾਂ ਬਣਾ ਕੇ ਆਊਟ ਹੋਏ। ਡੇਵਿਡ ਮਲਾਨ ਛੇ ਦੌੜਾਂ, ਬੇਨ ਸਟੋਕਸ ਪੰਜ ਦੌੜਾਂ ਅਤੇ ਜੋ ਰੂਟ ਦੋ ਦੌੜਾਂ ਬਣਾ ਕੇ ਆਊਟ ਹੋਏ। ਰੀਸ ਟੋਪਲੇ ਸੱਟ ਕਾਰਨ ਬੱਲੇਬਾਜ਼ੀ ਲਈ ਨਹੀਂ ਆਏ। ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਲੁੰਗੀ ਨਗਿਡੀ ਅਤੇ ਮਾਰਕੋ ਜੈਨਸਨ ਨੇ ਦੋ-ਦੋ ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਕੇਸ਼ਵ ਮਹਾਰਾਜ ਨੂੰ ਇਕ-ਇਕ ਸਫਲਤਾ ਮਿਲੀ।

Scroll to Top