ਚੰਡੀਗੜ੍ਹ 01 ਨਵੰਬਰ 2022: (ENG vs NZ T20) ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਅੱਜ ਅਹਿਮ ਮੁਕਾਬਲਾ ਹੋ ਜਾ ਰਿਹਾ ਹੈ | ਨਿਊਜ਼ੀਲੈਂਡ ਦੀ ਟੀਮ ਜਿੱਥੇ ਮਜਬੂਤ ਸਥਿਤੀ ਵਿੱਚ ਹੈ,ਉਥੇ ਹੀ ਇੰਗਲੈਂਡ ਲਈ ਇਸ ਮੈਚ ਵਿੱਚ ਜਿੱਤ ਜ਼ਰੂਰੀ ਹੈ |ਜੋਸ ਬਟਲਰ ਦੀ ਕਪਤਾਨੀ ਵਾਲੀ ਇੰਗਲੈਂਡ ਦੀ ਟੀਮ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਮੈਦਾਨ ‘ਤੇ ਨਿਊਜ਼ੀਲੈਂਡ ਦੀ ਚੁਣੌਤੀ ਲਈ ਤਿਆਰ ਹੈ।
ਆਈਸੀਸੀ ਦੇ ਪਿਛਲੇ ਕੁਝ ਮੁਕਾਬਲਿਆਂ ‘ਤੇ ਨਜ਼ਰ ਮਾਰੀਏ ਤਾਂ ਕੀਵੀ ਟੀਮ ਸਭ ਤੋਂ ਵਧੀਆ ਸਾਬਤ ਹੋਈ ਹੈ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਜਿੱਤ ਦਾ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਸੀ, ਪਰ ਅੰਤ ਵਿੱਚ ਕੇਨ ਵਿਲੀਅਮਸਨ ਦੀ ਟੀਮ ਖ਼ਿਤਾਬੀ ਮੁਕਾਬਲੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ।
ਇਸ ਵਾਰ ਵੀ ਨਿਊਜ਼ੀਲੈਂਡ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇੱਕ ਮੈਚ ਮੀਂਹ ਦੀ ਭੇਂਟ ਚੜਨ ਤੋਂ ਬਾਅਦ ਇੰਗਲੈਂਡ ਦੀਆਂ ਵਧਦੀਆਂ ਨਜ਼ਰ ਆ ਰਹੀਆਂ ਹਨ । ਅਜਿਹਾ ਹੀ ਹਾਲ ਮੇਜ਼ਬਾਨ ਆਸਟਰੇਲੀਆ ਦਾ ਵੀ ਹੈ। ਅੰਕ ਸੂਚੀ ‘ਚ ਤੀਜੇ ਨੰਬਰ ‘ਤੇ ਮੌਜੂਦ ਇੰਗਲੈਂਡ ਦੀ ਟੀਮ ਇਸ ਸਮੇਂ ਟੂਰਨਾਮੈਂਟ ‘ਚ ਕਰੋ ਜਾਂ ਮਰੋ ਦੀ ਸਥਿਤੀ ‘ਚ ਹੈ।