ਚੰਡੀਗੜ੍ਹ, 08 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ 40ਵੇਂ ਮੈਚ ‘ਚ ਇੰਗਲੈਂਡ (England) ਨੇ ਨੀਦਰਲੈਂਡ ਨੂੰ 340 ਦੌੜਾਂ ਦਾ ਟੀਚਾ ਦਿੱਤਾ ਹੈ। ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 339 ਦੌੜਾਂ ਬਣਾਈਆਂ।
ਇੰਗਲੈਂਡ (England) ਲਈ ਬੇਨ ਸਟੋਕਸ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ 84 ਗੇਂਦਾਂ ‘ਤੇ 108 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਡੇਵਿਡ ਮਲਾਨ (87) ਅਤੇ ਕ੍ਰਿਸ ਵੋਕਸ (51) ਨੇ ਅਰਧ ਸੈਂਕੜੇ ਲਗਾਏ। ਨੀਦਰਲੈਂਡ ਲਈ ਬਾਸ ਡੀ ਲੀਡੇ ਨੇ 3 ਵਿਕਟਾਂ ਲਈਆਂ। ਆਰੀਅਨ ਦੱਤ ਅਤੇ ਲੋਗਨ ਵੈਨ ਬੀਕ ਨੇ ਦੋ-ਦੋ ਵਿਕਟਾਂ ਲਈਆਂ। ਪਾਲ ਵੈਨ ਮੀਕੇਰੇਨ ਨੂੰ ਇਕ ਵਿਕਟ ਮਿਲੀ। ਡੇਵਿਡ ਮਲਾਨ ਨੇ 74 ਗੇਂਦਾਂ ‘ਤੇ 87 ਦੌੜਾਂ ਦੀ ਪਾਰੀ ਖੇਡੀ। ਉਹ ਇਸ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਸੈਂਕੜਾ ਗੁਆ ਬੈਠੇ। ਮਲਾਨ ਦਾ ਇਸ ਵਿਸ਼ਵ ਕੱਪ ਦਾ ਇਹ ਦੂਜਾ ਅਰਧ ਸੈਂਕੜੇ ਅਤੇ ਵਨਡੇ ਕਰੀਅਰ ਦਾ 7ਵਾਂ ਅਰਧ ਸੈਂਕੜਾ ਹੈ।