ENG ਬਨਾਮ IRE

ENG ਬਨਾਮ IRE: ਆਇਰਲੈਂਡ ਖ਼ਿਲਾਫ ਟੀ-20 ਸੀਰੀਜ਼ ‘ਚ ਜੈਕਬ ਬੈਥਲ ਹੋਣਗੇ ਇੰਗਲੈਂਡ ਦੇ ਕਪਤਾਨ

ਸਪੋਰਟਸ, 16 ਅਗਸਤ 2025: ਸਤੰਬਰ ‘ਚ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਇਸ ਲਈ ਇੰਗਲੈਂਡ ਨੇ ਆਪਣੀ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨੌਜਵਾਨ ਆਲਰਾਊਂਡਰ ਜੈਕਬ ਬੈਥਲ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਹੈਰੀ ਬਰੂਕ ਵਰਗੇ ਕਈ ਵੱਡੇ ਖਿਡਾਰੀਆਂ ਨੂੰ ਟੀਮ ‘ਚ ਆਰਾਮ ਦਿੱਤਾ ਗਿਆ ਹੈ।

ਪਹਿਲੇ ਮੈਚ ‘ਚ ਮੈਦਾਨ ‘ਚ ਉਤਰਦੇ ਹੀ ਬੈਥਲ ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਪੁਰਸ਼ ਕ੍ਰਿਕਟ ਕਪਤਾਨ ਬਣ ਕੇ 136 ਸਾਲਾਂ ਦਾ ਰਿਕਾਰਡ ਤੋੜ ਦੇਵੇਗਾ। ਇੰਗਲੈਂਡ ਦੇ ਪਿਛਲੇ ਸਭ ਤੋਂ ਘੱਟ ਉਮਰ ਦੇ ਕਪਤਾਨ ਮੋਂਟੀ ਬੋਡੇਨ ਸਨ, ਜਿਨ੍ਹਾਂ ਨੇ 1889 ‘ਚ 23 ਸਾਲ ਦੀ ਉਮਰ ‘ਚ ਕਪਤਾਨੀ ਕੀਤੀ ਸੀ।

ਜਿਕਰਯੋਗ ਹੈ ਕਿ ਇੰਗਲੈਂਡ ਕ੍ਰਿਕਟ ਟੀਮ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ ਬਣਨ ਦਾ ਰਿਕਾਰਡ ਇਸ ਸਮੇਂ ਸਾਬਕਾ ਕ੍ਰਿਕਟਰ ਮੋਂਟੀ ਬਾਊਡਨ ਦੇ ਨਾਮ ਦਰਜ ਹੈ। ਜਿਨ੍ਹਾਂ ਨੇ 1889 ‘ਚ 23 ਸਾਲ ਦੀ ਉਮਰ ‘ਚ ਇੰਗਲੈਂਡ ਦੀ ਕਪਤਾਨੀ ਸੰਭਾਲੀ ਸੀ। 1889 ‘ਚ ਇੰਗਲੈਂਡ ਦੇ ਨਿਯਮਤ ਕਪਤਾਨ ਔਬਰੀ ਸਮਿਥ ਨੂੰ ਅਚਾਨਕ ਬੁਖਾਰ ਹੋ ਗਿਆ। ਜਿਸ ਤੋਂ ਬਾਅਦ ਮੋਂਟੀ ਬਾਊਡਨ ਨੂੰ ਅਗਲੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਵਿਰੁੱਧ ਟੀਮ ਦੀ ਕਪਤਾਨੀ ਕਰਨੀ ਪਈ।

ਆਲਰਾਊਂਡਰ ਬੈਥਲ ਨੇ ਹੁਣ ਤੱਕ ਇੰਗਲੈਂਡ ਦੀ ਟੀਮ ਲਈ ਚਾਰ ਟੈਸਟ ਮੈਚ, 12 ਵਨਡੇ ਅਤੇ 13 ਟੀ-20 ਮੈਚ ਖੇਡੇ ਹਨ। ਚਾਰ ਟੈਸਟ ਮੈਚਾਂ ‘ਚ ਉਨ੍ਹਾਂ ਨੇ 38.71 ਦੀ ਔਸਤ ਨਾਲ 271 ਦੌੜਾਂ ਅਤੇ ਤਿੰਨ ਵਿਕਟਾਂ ਲਈਆਂ ਹਨ। ਬੈਥਲ ਨੇ ਟੈਸਟ ਮੈਚਾਂ ‘ਚ ਤਿੰਨ ਅਰਧ ਸੈਂਕੜੇ ਵੀ ਲਗਾਏ ਹਨ।

ਇਸ ਤੋਂ ਇਲਾਵਾ, ਉਸਨੇ ਵਨਡੇ ਮੈਚਾਂ ਵਿੱਚ 317 ਦੌੜਾਂ ਬਣਾਈਆਂ ਹਨ ਅਤੇ ਸੱਤ ਵਿਕਟਾਂ ਲਈਆਂ ਹਨ। ਬੈਥਲ ਨੇ ਵਨਡੇ ਮੈਚਾਂ ‘ਚ ਤਿੰਨ ਅਰਧ ਸੈਂਕੜੇ ਲਗਾਏ ਹਨ। ਟੀ-20 ‘ਚ ਉਨ੍ਹਾਂ ਨੇ 154.40 ਦੀ ਸਟ੍ਰਾਈਕ ਰੇਟ ਨਾਲ 281 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਦੋ ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ, ਬੈਥਲ ਨੇ ਚਾਰ ਵਿਕਟਾਂ ਵੀ ਲਈਆਂ ਹਨ।

ਆਇਰਲੈਂਡ ਵਿਰੁੱਧ ਟੀ-20 ਸੀਰੀਜ਼ ਲਈ ਇੰਗਲੈਂਡ ਦੀ ਟੀਮ

ਜੈਕਬ ਬੈਥਲ (ਕਪਤਾਨ), ਰੇਹਾਨ ਅਹਿਮਦ, ਸੰਨੀ ਬੇਕਰ, ਟੌਮ ਬੈਂਟਨ, ਜੋਸ ਬਟਲਰ, ਲਿਆਮ ਡਾਸਨ, ਟੌਮ ਹਾਰਟਲੇ, ਵਿਲ ਜੈਕਸ, ਸਾਕਿਬ ਮਹਿਮੂਦ, ਜੈਮੀ ਓਵਰਟਨ, ਮੈਥਿਊ ਪੋਟਸ, ਆਦਿਲ ਰਾਸ਼ਿਦ, ਫਿਲ ਸਾਲਟ ਅਤੇ ਲੂਕ ਵੁੱਡ।

Read More: WI ਬਨਾਮ PAK: ਵੈਸਟ ਇੰਡੀਜ਼ ਨੇ 34 ਸਾਲਾਂ ਬਾਅਦ ਪਾਕਿਸਤਾਨ ਖ਼ਿਲਾਫ ਜਿੱਤੀ ਵਨਡੇ ਸੀਰੀਜ਼

Scroll to Top