July 2, 2024 9:53 pm
England

ENG vs BAN: ਵਿਸ਼ਵ ਕੱਪ 2023 ‘ਚ ਇੰਗਲੈਂਡ ਦੀ ਪਹਿਲੀ ਜਿੱਤ, ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾਇਆ

ਚੰਡੀਗ੍ਹੜ, 10 ਅਕਤੂਬਰ 2023: ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਸੱਤਵੇਂ ਮੈਚ ਵਿੱਚ ਇੰਗਲੈਂਡ (England) ਨੇ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾ ਦਿੱਤਾ ਹੈ । ਵਿਸ਼ਵ ਕੱਪ ਦੇ ਮੌਜੂਦਾ ਸੈਸ਼ਨ ਵਿੱਚ ਇਹ ਇੰਗਲੈਂਡ ਦੀ ਪਹਿਲੀ ਜਿੱਤ ਹੈ। ਇੰਗਲੈਂਡ ਨੂੰ ਪਹਿਲੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਬੰਗਲਾਦੇਸ਼ ਨੂੰ ਪਹਿਲੀ ਹਾਰ ਮਿਲੀ ਹੈ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 364 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 48.2 ਓਵਰਾਂ ‘ਚ 227 ਦੌੜਾਂ ‘ਤੇ ਆਲ ਆਊਟ ਹੋ ਗਈ। ਵੱਡੀ ਹਾਰ ਦੇ ਕਾਰਨ ਬੰਗਲਾਦੇਸ਼ ਦੀ ਟੀਮ ਛੇਵੇਂ ਸਥਾਨ ‘ਤੇ ਖਿਸਕ ਗਈ ਹੈ। ਇੰਗਲੈਂਡ (England) ਦੇ ਵੀ ਦੋ ਮੈਚਾਂ ਵਿੱਚ ਦੋ ਅੰਕ ਹਨ।

ਇੰਗਲੈਂਡ ਲਈ ਡੇਵਿਡ ਮਲਾਨ ਨੇ ਸਭ ਤੋਂ ਵੱਧ 140 ਦੌੜਾਂ ਬਣਾਈਆਂ। ਉਥੇ ਹੀ ਜੋ ਰੂਟ ਨੇ 82 ਅਤੇ ਜੋਨੀ ਬੇਅਰਸਟੋ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਲਈ ਮੇਹੇਦੀ ਹਸਨ ਨੇ ਚਾਰ, ਸ਼ਰੀਫੁਲ ਇਸਲਾਮ ਨੇ ਤਿੰਨ ਅਤੇ ਸ਼ਾਕਿਬ-ਤਸਕੀਨ ਨੇ ਇਕ-ਇਕ ਵਿਕਟ ਲਈ।ਇਸਦੇ ਨਾਲ ਹੀ ਇੰਗਲੈਂਡ ਦੇ ਰੀਸ ਟੋਪਲੀ ਨੇ ਚਾਰ ਵਿਕਟਾਂ ਲਈਆਂ |