ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਸੋਮਵਾਰ ਨੂੰ ਜ਼ਿਲ੍ਹਾ ਸਿਰਸਾ ਦੇ ਪਿੰਡ ਪੰਨੀਵਾਲਾ ਮੋਟਾ ਵਿਚ ਪ੍ਰਬੰਧਿਤ ਆਂਗਣਵਾੜੀ (Anganwadi) ਵਰਕਰ ਸਨਮਾਨ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਬੀਰ ਧਰਮਸ਼ਾਲਾ ਨਵੇਂ ਨਿਰਮਾਣਤ ਭਵਨ ਦਾ ਉਦਘਾਟਨ ਕਰ ਗ੍ਰਾਮੀਣਾਂ ਨੂੰ ਸਮਰਪਿਤ ਕੀਤਾ। ਪ੍ਰੋਗ੍ਰਾਮ ਵਿਚ ਪਿੰਡ ਦੀ ਆਂਗਣਵਾੜੀ ਵਰਕਸ ਤੇ ਹੈਲਪਰ ਨੂੰ ਸਨਮਾਨਿਤ ਕੀਤਾ।
ਰਣਜੀਤ ਸਿੰਘ ਨੇ ਕਿਹਾ ਕਿ ਮਹਿਲਾਵਾਂ ਦੇ ਉਥਾਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਵਰਗੀ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਵੀ ਸੂਬੇ ਵਿਚ ਦਲਿਤ, ਪਿਛੜੇ ਤੇ ਵਾਂਝੇ ਸਮਾਜ ਦੇ ਲਈ ਅੰਤੋਂਦੇਯ ਦੀ ਭਵਾਨਾ ਦੇ ਨਾਲ ਕੰਮ ਕਰ ਰਹੇ ਹਨ। ਪਰਿਵਾਰ ਪਹਿਚਾਣ ਪੱਤਰ ਰਾਹੀਂ ਗਰੀਬਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਨਲਾਇਨ ਸਰਵਿਸ ਨਾਲ ਸੱਭ ਤੋਂ ਵੱਧ ਗਰੀਬਾਂ ਨੂੰ ਫਾਇਦਾ ਪਹੁੰਚ ਰਿਹਾ ਹੈ, ਉਨ੍ਹਾਂ ਨੇ ਘਰ ਬੈਠੇ ਹੀ ਰਾਸ਼ਨ ਕਾਰਡ, ਪੈਂਸ਼ਨ ਆਦਿ ਲਾਭ ਮਿਲ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਦੇ ਕੰਮ ਕੀਤੇ ਹਨ ਅਤੇ ਪੂਰੇ ਸੂਬੇ ਵਿਚ ਬਿਨ੍ਹਾਂ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰਾਂ ਦੀ ਤਰਜ ‘ਤੇ ਪਿੰਡਾਂ ਵਿਚ ਵੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਗਰੀਬ ਦਾ ਅਧਿਕਾਰ ਗਰੀਬ ਨੂੰ ਹੀ ਮਿਲੇ, ਇਸ ਦੇ ਤਮਾਮ ਯਤਲ ਕੀਤੇ ਜਾ ਰਹੇ ਹਨ। ਆਯੂਸ਼ਮਾਨ ਭਾਰਤ ਯੋਜਨਾ ਰਾਹੀਂ ਜਰੂਰਤਮੰਦ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਕਈ ਹੋਰ ਮਹਿਮਾਨ ਮੌਜੂਦ ਰਹੇ।