ਚੰਡੀਗੜ੍ਹ , 27 ਜੂਨ 2023 : ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਜ਼ਿਲ੍ਹੇ ਵਿੱਚ ਯੂਪੀ ਐਸਟੀਐਫ (UP STF) ਅਤੇ ਇਨਾਮੀ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਮੁੱਠਭੇੜ ‘ਚ ਅਪਰਾਧੀ ਮਾਰਿਆ ਗਿਆ ਹੈ। ਮੁਲਜ਼ਮ ਕਤਲ ਅਤੇ ਡਕੈਤੀ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਮੰਝਨਪੁਰ ਸਥਿਤ ਸਮਦਾ ਸ਼ੂਗਰ ਮਿੱਲ ਨੇੜੇ ਯੂਪੀ ਐਸਟੀਐਫ (UP STF) ਨਾਲ ਮੁਕਾਬਲੇ ਵਿੱਚ ਮੁਹੰਮਦ ਗੁਫਰਾਨ ਨਾਮ ਦਾ ਇੱਕ ਅਪਰਾਧੀ ਮਾਰਿਆ ਗਿਆ ਹੈ। ਉਸ ‘ਤੇ 1,25,000 ਰੁਪਏ ਦਾ ਇਨਾਮ ਸੀ। ਕੌਸ਼ਾਂਬੀ ਦੇ ਐਸਪੀ ਬ੍ਰਿਜੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਕਾਬਲੇ ਵਿੱਚ ਇੱਕ ਲੋੜੀਂਦਾ ਅਪਰਾਧੀ ਮਾਰਿਆ ਗਿਆ ਹੈ। ਦੋਸ਼ੀ ਦੀ ਪਛਾਣ ਗੁਫਰਾਨ ਵਜੋਂ ਹੋਈ ਹੈ, ਜੋ ਕਤਲ ਅਤੇ ਡਕੈਤੀ ਦੇ ਕਈ ਮਾਮਲਿਆਂ ‘ਚ ਲੋੜੀਂਦਾ ਸੀ।




