ਚੰਡੀਗੜ੍ਹ, 09 ਮਾਰਚ 2023: ਛੱਤੀਸਗੜ੍ਹ (Chhattisgarh) ਦੇ ਸੁਕਮਾ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ਦੀ ਸੂਚਨਾ ਮਿਲੀ ਹੈ। ਮੁਕਾਬਲੇ ਤੋਂ ਬਾਅਦ ਵੱਡੀ ਮਾਤਰਾ ‘ਚ ਵਿਸਫੋਟਕ ਅਤੇ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਮੁਕਾਬਲੇ ‘ਚ 5 ਤੋਂ 6 ਨਕਸਲੀ ਜ਼ਖਮੀ ਹੋਏ ਹਨ। ਸੁਕਮਾ ਦੇ ਸਕਲੇਰ ਇਲਾਕੇ ‘ਚ ਸਵੇਰੇ 7 ਵਜੇ ਮੁਕਾਬਲਾ ਹੋਇਆ। ਕੋਬਰਾ ਬਟਾਲੀਅਨ ਅਤੇ ਐਸਟੀਐਫ ਦੀ ਸਾਂਝੀ ਟੀਮ ਨਾਲ ਨਕਸਲੀਆਂ ਦਾ ਮੁਕਾਬਲਾ ਹੋਇਆ। ਮੁਕਾਬਲੇ ਤੋਂ ਬਾਅਦ ਕੋਬਰਾ, ਐਸਟੀਐਫ ਅਤੇ ਸੀਆਰਪੀਐਫ ਦੀਆਂ ਟੀਮਾਂ ਤਲਾਸ਼ ਕਰ ਰਹੀਆਂ ਹਨ।
ਫਰਵਰੀ 23, 2025 8:24 ਬਾਃ ਦੁਃ