8 ਨਵੰਬਰ 2024: ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਸੋਪੋਰ ‘ਚ ਸੁਰੱਖਿਆ ਬਲਾਂ ਤੇ ਅੱਤਿਵਾਦੀਆਂ ਵਿਚਾਲੇ ਮੁਠਭੇੜ ਹੋਈ ਜਿਸ ਦੌਰਾਨ ਸੁਰੱਖਿਆ ਬਲਾਂ ਦੇ ਵਲੋਂ 2 ਦੇਸ਼ ਵਿਰੋਧੀ ਅਨਸਰਾਂ ਨੂੰ ਮਾਰ ਮੁਕਾਇਆ ਗਿਆ। ਅਜੇ ਤੱਕ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ। ਉਥੇ ਹੀ ਸੈਨਾ ਦੇ ਵੱਲੋਂ ਸਾਗੀਪੋਰਾ ਅਤੇ ਪਾਣੀਪੋਰਾ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੋਪੋਰ ਦੇ ਇਨ੍ਹਾਂ ਇਲਾਕਿਆਂ ‘ਚ ਵੀਰਵਾਰ ਰਾਤ ਤੋਂ ਹੀ ਮੁਠਭੇੜ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ (ਵੀਰਵਾਰ) ਕਿਸ਼ਤਵਾੜ ਦੇ ਅਧਵਾੜੀ ਇਲਾਕੇ ‘ਚ ਦੇਸ਼ ਵਿਰੋਧੀ ਅਨਸਰਾਂ ਦੇ ਵਲੋਂ 2 ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਮੁੰਜਾਲਾ ਧਾਰ ਜੰਗਲ ‘ਚ ਪਸ਼ੂ ਚਰਾਉਣ ਗਏ ਪਿੰਡ ਦੇ ਰੱਖਿਆ ਗਾਰਡ ਨੂੰ ਅਗਵਾ ਕਰ ਲਿਆ ਅਤੇ ਗੋਲੀ ਮਾਰ ਦਿੱਤੀ।
ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ, ਪਿੰਡ ਓਹਲੀ-ਕੁੰਟਵਾੜਾ ਦੇ ਸੁਰੱਖਿਆ ਗਾਰਡ ਵਜੋਂ ਹੋਈ ਹੈ। ਫੌਜ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।