8 ਮਾਰਚ 2025: ਪੰਜਾਬ (punjab) ਦੇ ਲਗਾਤਾਰ ਪੁਲਿਸ ਐਕਸ਼ਨ ਦੇ ਵਿਚ ਨਜਰ ਆ ਰਹੀ ਹੈ, ਦੱਸ ਦੇਈਏ ਕਿ ਪੁਲਿਸ ਦੇ ਵਲੋਂ ਹਰ ਦਿਨ ਨਸ਼ਾ ਤਸਕਰਾਂ (drug smuglers) ਨਾਲ ਮੁਕਾਬਲਾ ਹੋ ਰਿਹਾ
ਹੈ, ਜਿਥੇ ਬੀਤੇ ਦਿਨ ਅੰਮ੍ਰਿਤਸਰ (amritsar) ‘ਚ ਹੋਇਆ ਉਥੇ ਹੀ ਅਹਿਜਾ ਹੀ ਇਕ ਮਾਮਲਾ ਪਟਿਆਲਾ ਤੋਂ ਵੀ ਸਾਹਮਣੇ ਆਇਆ ਹੈ, ਜਿਥੇ ਸ਼ੁੱਕਰਵਾਰ ਰਾਤ ਨੂੰ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ।
ਦੱਸ ਦੇਈਏ ਕਿ ਜਿਸ ‘ਚ ਨਸ਼ਾ ਤਸਕਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਸਕਰ ਬਿਜਲੀ ਬੋਰਡ ਪਟਿਆਲਾ ਦੇ ਸੁੰਨਸਾਨ ਕੁਆਰਟਰਾਂ ਵਿੱਚ ਵਸੂਲੀ ਲਈ ਲੈ ਕੇ ਆਏ ਸਨ।
ਐਸਐਸਪੀ ਪਟਿਆਲਾ ਡਾ ਨਾਨਕ ਸਿੰਘ (dr. nanak singh) ਨੇ ਦੱਸਿਆ ਕਿ ਇਹ ਮੁਕਾਬਲਾ ਪੁਲਿਸ ਦੀ ਐਂਟੀ ਨਾਰਕੋਟਿਕਸ ਟੀਮ ਅਤੇ ਬਦਨਾਮ ਨਸ਼ਾ ਤਸਕਰ ਅਪਰਾਧੀ ਦੇਵੀ ਵਿਚਕਾਰ ਹੋਇਆ। ਪੁਲਿਸ ਨੇ ਹਾਲ ਹੀ ਵਿੱਚ ਐਨਡੀਪੀਐਸ ਐਕਟ ਅਤੇ ਚੋਰੀ ਦੇ 25 ਮਾਮਲਿਆਂ ਵਿੱਚ ਲੋੜੀਂਦੇ ਬਦਨਾਮ ਅਪਰਾਧੀ ਦੇਵੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ 1100 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਸ ਦੀ ਪਤਨੀ ਵੀ ਇਸ ਨਸ਼ੇ ਦੇ ਧੰਦੇ ਵਿੱਚ ਸਹਿਯੋਗੀ ਸੀ।
ਪੁੱਛਗਿੱਛ ਦੌਰਾਨ ਦੇਵੀ ਨੇ ਖੁਲਾਸਾ ਕੀਤਾ ਕਿ ਉਸ ਨੇ ਪੀਐਸਪੀਸੀਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਅਣ-ਆਬਾਦ ਕੁਆਰਟਰ ਵਿੱਚ ਹਥਿਆਰ ਛੁਪਾਏ ਹੋਏ ਸਨ। ਜਦੋਂ ਪੁਲੀਸ ਟੀਮ ਹਥਿਆਰ ਬਰਾਮਦ ਕਰਨ ਲਈ ਉਥੇ ਪੁੱਜੀ ਤਾਂ ਮੁਲਜ਼ਮਾਂ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਏਐਸਆਈ ਤਾਰਾ ਚੰਦ ’ਤੇ ਗੋਲੀਆਂ ਚਲਾ ਦਿੱਤੀਆਂ।
ਰਿਵਾਲਵਰ ਕੁਆਰਟਰਾਂ ਵਿੱਚ ਦੱਬਿਆ ਹੋਇਆ ਸੀ।
ਡਾ: ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਰਿਵਾਲਵਰ ਕੁਆਰਟਰ ਵਿੱਚ ਦੱਬ ਕੇ ਰੱਖਿਆ ਹੋਇਆ ਸੀ। ਪਿਸਤੌਲ ਵਿੱਚ ਪੰਜ ਗੋਲੀਆਂ ਸਨ ਅਤੇ ਇੱਕ ਗੋਲੀ ਪਿਸਤੌਲ ਦੇ ਅੰਦਰ ਸੀ। ਉਸ ਨੇ ਏਐਸਆਈ ਤਾਰਾ ਸਿੰਘ ‘ਤੇ ਵੀ ਉਹੀ ਗੋਲੀ ਚਲਾਈ। ਜਵਾਬੀ ਕਾਰਵਾਈ ਵਿੱਚ ਏਐਸਆਈ ਨੇ ਦੋ ਗੋਲੀਆਂ ਚਲਾਈਆਂ। ਜਿਸ ‘ਚੋਂ ਇਕ ਖੁੰਝ ਗਿਆ, ਜਦੋਂ ਕਿ ਦੂਜੀ ਸੱਟ ਦੋਸ਼ੀ ਦੇਵੀ ਦੀ ਲੱਤ ‘ਤੇ ਲੱਗੀ।