ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ‘ਚ ਚਲਾਇਆ ਵੋਟਰ ਜਾਗਰੂਕਤਾ ਅਭਿਆਨ

ਫਾਜ਼ਿਲਕਾ

ਫਾਜ਼ਿਲਕਾ 26 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਫਾਜ਼ਿਲਕਾ -80 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟ੍ਰੇਟ ਵਿਪਨ ਭੰਡਾਰੀ ਦੀ ਯੋਗ ਅਗਵਾਹੀ ਅਤੇ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਵੱਧ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਟੀਮ ਇੰਚਾਰਜ ਸਤਿੰਦਰ ਬੱਤਰਾ ਹੈੱਡਮਾਸਟਰ ਜੀ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘ , ਸੁਰਿੰਦਰ ਸਿੰਘ ਅਤੇ ਕਰਨ ਕੁਮਾਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ਵਿੱਚ ਵੋਟਰ ਜਾਗਰੂਕਤਾ ਕੈੰਪ ਲਗਾਇਆ ਗਿਆ | ਇਸ ਮੌਕੇ ਟੀਮ ਦੁਆਰਾ ਸਕੂਲ ਇੰਚਾਰਜ ਮੈਡਮ ਰਾਜਵੀਰ ਕੋਰ ਜੀ ਦੇ ਸਹਿਯੋਗ ਨਾਲ, ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ।

ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਮਾਪਿਆਂ ਦੀਆਂ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ | ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ| ਹਸਤਾਖ਼ਰ ਅਭਿਆਨ ਵੀ ਚਲਾਇਆ ਗਿਆ |ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ |

Leave a Reply

Your email address will not be published. Required fields are marked *