ਦੋ ਵਾਰ ਦੀ IPL ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਹੋਣਗੇ ਸ਼੍ਰੇਅਸ ਅਈਅਰ

Shreyas Iyer

ਚੰਡੀਗੜ੍ਹ, 14 ਦਸੰਬਰ 2023: ਆਈਪੀਐਲ ਦੇ ਆਗਾਮੀ ਸੀਜ਼ਨ ਲਈ ਸਾਰੀਆਂ ਟੀਮਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਣੀ ਹੈ। ਇਸ ਤੋਂ ਪਹਿਲਾਂ ਆਈਪੀਐਲ ਖ਼ਿਤਾਬ ਦੀ ਦੋ ਵਾਰ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਕਪਤਾਨ ਦੇ ਨਾਂ ਦਾ ਐਲਾਨ ਕੀਤਾ ਹੈ। ਸ਼੍ਰੇਅਸ ਅਈਅਰ (Shreyas Iyer) ਆਉਣ ਵਾਲੇ ਸੀਜ਼ਨ ‘ਚ ਟੀਮ ਦੀ ਕਮਾਨ ਸੰਭਾਲਣਗੇ। ਉਹ ਸੱਟ ਕਾਰਨ 2023 ਸੀਜ਼ਨ ‘ਚ ਨਹੀਂ ਖੇਡ ਸਕਿਆ ਸੀ। ਉਨ੍ਹਾਂ ਦੀ ਥਾਂ ਨਿਤੀਸ਼ ਰਾਣਾ ਨੇ ਕਪਤਾਨੀ ਸੰਭਾਲੀ।

ਵੀਰਵਾਰ (14 ਦਸੰਬਰ) ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਪ੍ਰਬੰਧਨ ਨੇ ਸ਼੍ਰੇਅਸ ਅਈਅਰ ਨੂੰ ਕਪਤਾਨੀ ਦੁਬਾਰਾ ਸੌਂਪਣ ਦਾ ਐਲਾਨ ਕੀਤਾ। ਨਿਤੀਸ਼ ਰਾਣਾ ਇਸ ਸੀਜ਼ਨ ਦੇ ਉਪ ਕਪਤਾਨ ਹੋਣਗੇ। ਸੱਟ ਕਾਰਨ ਅਈਅਰ (Shreyas Iyer) ਨਾ ਸਿਰਫ ਆਈਪੀਐਲ ਬਲਕਿ ਕਈ ਅੰਤਰਰਾਸ਼ਟਰੀ ਸੀਰੀਜ਼ ਵੀ ਨਹੀਂ ਖੇਡ ਸਕੇ। ਲੰਡਨ ‘ਚ ਉਨ੍ਹਾਂ ਦੀ ਸਰਜਰੀ ਹੋਈ ਸੀ।

Leave a Reply

Your email address will not be published. Required fields are marked *