ਟੋਕੀਓ ਓਲਿੰਪਿਕ 2020 : ਮਹਿਲਾ ਹਾਕੀ ਟੀਮ ਨੇ ਹਾਰ ਕੇ ਵੀ ਜਿੱਤਿਆ ਲੋਕਾਂ ਦਾ ਦਿਲ

ਚੰਡੀਗੜ੍ਹ ,6 ਅਗਸਤ 2021 : ਟੋਕੀਓ ਓਲੰਪਿਕ 2020 ’ਚ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ | ਕਿਉਂਕਿ ਪਹਿਲੀ ਵਾਰ ਮਹਿਲਾ ਹਾਕੀ ਟੀਮ ਨੇ ਟੋਕੀਓ ਓਲਿੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੱਜ ਦਾ ਮੈਚ ਬ੍ਰਿਟੇਨ ਤੇ ਭਾਰਤ ਵਿਚਲੇ ਕਾਂਸੀ ਤੇ ਤਮਗੇ ਲਈ ਖੇਡਿਆ ਗਿਆ ਸੀ |

ਮੈਚ ਦੇ ਸ਼ੁਰੂਆਤੀ ਦੌਰ ਵਿੱਚ ਹੀ ਦੋਵਾਂ ਟੀਮਾਂ ਨੇ ਇੱਕ ਦੂਜੇ ਤੇ ਦਬਾਅ ਬਣਾਈ ਰੱਖਿਆ ਭਾਰਤੀ ਗੁਰਜੀਤ ਕੌਰ ਨੇ 2 ਗੋਲ ਕਰਕੇ ਭਾਰਤ ਦਾ ਖਾਤਾ ਖੋਲਿਆ ਤੇ ਫਿਰ ਤੀਜਾ ਗੋਲ ਭਾਰਤੀ ਵੰਦਨਾ ਕਟਾਰੀਆ ਨੇ ਕੀਤਾ, ਪਰ 4-3 ਨਾਲ ਭਾਰਤੀ ਮਹਿਲ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ |

ਭਾਵੇਂ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ,ਪਰ ਉਹਨਾਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ,ਜਿਸ ਸਦਕਾ ਸਾਰਾ ਦੇਸ਼ ਉਹਨਾਂ ਤੇ ਮਾਣ ਕਰ ਰਿਹਾ ਹੈ ,ਇਸੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਭਾਵੇਂ ਭਾਰਤੀ ਹਾਕੀ ਟੀਮ ਮੈਚ ਨਹੀਂ ਜਿੱਤ ਸਕੀ ,ਪਰ ਇਹ ਟੀਮ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ , ਕਿਉਂਕਿ ਜਦੋ ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹਾਂ ,ਅਤੇ ਨਵੀਆਂ ਉਮੀਦਾਂ ਕਾਇਮ ਹੁੰਦੀਆਂ ਹਨ |

 

ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹਨਾਂ ਦੀ ਸਫ਼ਲਤਾ ਭਾਰਤ ਦੀਆਂ ਧੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ,ਨਾਲ ਹੀ ਉਹਨਾਂ ਲਿਖਿਆ ਕਿ ਭਾਰਤ ਨੂੰ ਇਹਨਾਂ ਸ਼ਾਨਦਾਰ ਟੀਮਾਂ ‘ਤੇ ਮਾਣ ਹੈ ,ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੇ ਬੇਮਿਸਾਲ ਪ੍ਰਦਰਸ਼ਨ ਨੇ ਸਾਡੇ ਸਮੁੱਚੇ ਦੇਸ਼ ਦੀ ਕਲਪਨਾ’ ਤੇ ਕਬਜ਼ਾ ਕਰ ਲਿਆ ਹੈ | ਹਾਕੀ ਪ੍ਰਤੀ ਇੱਕ ਨਵੀਂ ਦਿਲਚਸਪੀ ਪੈਦਾ ਹੋ ਚੁੱਕੀ ਹੈ ,ਜੋ ਭਾਰਤ ਦੀ ਲੰਬਾਈ ਅਤੇ ਚੌੜਾਈ ਵਿੱਚ ਉੱਭਰ ਰਹੀ ਹੈ, ਇਹ ਆਉਣ ਵਾਲੇ ਸਮੇਂ ਲਈ ਬਹੁਤ ਸਕਾਰਾਤਮਕ ਸੰਕੇਤ ਹੈ |ਟੋਕੀਓ 2020 ਵਿੱਚ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |

Scroll to Top