ਸ਼ੰਭੂ

ਇੰਟਰਸਟੇਟ ਸਪੈਸ਼ਲ ਨਾਕਾਬੰਦੀ ਦੌਰਾਨ ਥਾਣਾ ਸ਼ੰਭੂ, ਥਾਣਾ ਘਨੋਰ ਅਤੇ ਥਾਣਾ ਖੇੜੀ ਗੰਡਿਆ ਵੱਲੋ 2.6 ਕਿੱਲੋ ਅਫੀਮ ਸਣੇ ਤਿੰਨ ਗ੍ਰਿਫਤਾਰ

ਪਟਿਆਲਾ, 13 ਮਾਰਚ 2023: ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਜੀ ਦੀ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਘਨੌਰ ਜੀ ਦੀ ਰਹਿਨੁਮਾਈ ਹੇਠ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫਸਰ ਥਾਣਾ ਸੰਭੂ ਜੀ ਦੀ ਯੋਗ ਅਗਵਾਈ ਵਿੱਚ ਐਸ.ਆਈ. ਕੁਲਦੀਪ ਸਿੰਘ ਵੱਲੋ ਦੋਰਾਨੇ ਨਾਕਾਬੰਦੀ ਵੱਡੀ ਮਾਤਰਾ ਵਿੱਚ ਅਫੀਮ ਦੇ ਤਸਕਰ ਅਨੁਰਜੀਤ ਕੁਮਾਰ ਪੁੱਤਰ ਰਾਮ ਇਕਬਾਲ ਰਾਏ ਵਾਸੀ ਪਿੰਡ ਮੋਹਨਪੁਰ ਥਾਣਾ ਮੀਨਾਪੁਰ ਜ਼ਿਲ੍ਹਾ ਮੁਜੱਫਰ ਨਗਰ ਬਿਹਾਰ ਨੂੰ 2 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ।

ਇਸੇ ਦੌਰਾਨ ਮੁੱਖ ਅਫਸਰ ਥਾਣਾ ਘਨੌਰ ਵੱਲੋ ਅਫੀਮ ਦੇ ਤਸਕਰ ਧਰਮਦੇਵ ਸਹਾਨੀ ਪੁੱਤਰ ਸੁਧੀਰ ਸਹਾਨੀ ਵਾਸੀ ਪਿੰਡ ਮਹਿੰਦਵਾੜਾ ਜਿਲਾ ਸੀਤਾਮੜੀ, ਬਿਹਾਰ ਨੂੰ 600 ਗਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ | ਇਸਤੋਂ ਇਲਾਵਾ ਪਹਿਲਾ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਵੱਲੋਂ ਡੰਡੇ ਪੋਸਤ ਦੇ ਤਸਕਰ ਜਗਤਾਰ ਸਿੰਘ ਉਰਫ ਸੋਨੂੰ ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਬਘੇਰਾ ਥਾਣਾ ਘਨੌਰ ਜਿਲਾ ਪਟਿਆਲਾ ਨੂੰ 15 ਕਿਲੋਗਰਾਮ ਡੋਡੇ ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਜਿਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਨੁਰਜੀਤ ਕੁਮਾਰ ਅਤੇ ਧਰਮਦੇਵ ਸਹਾਨੀ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਇਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬ੍ਰਾਮਦ ਅਫੀਮ ਕਿੱਥੋ ਲੈ ਕੇ ਆਉਂਦੇ ਹਨ ਤੇ ਅੱਗੇ ਕਿੱਥੇ ਲੈ ਕੇ ਜਾਣੀ ਸੀ ਤੇ ਇਹਨਾ ਨਾਲ ਹੋਰ ਕਿਹੜੇ-ਕਿਹੜੇ ਸਾਥੀ ਹਨ।

 

ਥਾਣਾ ਸ਼ੰਭੂ

 

Scroll to Top