ਚੰਡੀਗੜ੍ਹ, 16 ਫਰਵਰੀ 2023: ਮੌਸਮ ਬਦਲਦੇ ਹੀ ਸੀਮਾ ਸੁਰੱਖਿਆ ਬਲ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਅਟਾਰੀ ਸਰਹੱਦ (Attari border) ‘ਤੇ ਹੋਣ ਵਾਲੇ ਝੰਡਾ ਲਹਿਰਾਉਣ ਦੀ ਰਸਮ ਦਾ ਸਮਾਂ ਬਦਲ ਦਿੱਤਾ ਹੈ। ਸੀਮਾ ਸੁਰੱਖਿਆ ਬਲ ਨੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਹੈ। ਅੱਜ ਯਾਨੀ ਕਿ 16 ਫਰਵਰੀ ਨੂੰ ਰਿਟਰੀਟ ਸੈਰੇਮਨੀ ਸ਼ਾਮ 5 ਤੋਂ 5.30 ਵਜੇ ਤੱਕ ਹੋਵੇਗੀ। ਹਰ ਸ਼ਾਮ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਅਟਾਰੀ-ਵਾਹਗਾ ਸਰਹੱਦ ‘ਤੇ ਦੁਨੀਆ ਭਰ ਤੋਂ ਹਜ਼ਾਰਾਂ ਸੈਲਾਨੀ ਆਉਂਦੇ ਹਨ। ਝੰਡਾ ਲਹਿਰਾਉਣ ਦੀ ਰਸਮ ਦੇਖਣ ਲਈ ਆਉਣ ਵਾਲੇ ਸੈਲਾਨੀ ਆਨਲਾਈਨ ਬੁਕਿੰਗ ਦਾ ਲਾਭ ਉਠਾ ਰਹੇ ਹਨ।
ਜਨਵਰੀ 19, 2025 10:23 ਪੂਃ ਦੁਃ