ਫਰੀਦਕੋਟ, 20 ਜਨਵਰੀ 2023: ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਜੀਨੀਅਰ ਸੁਖਜੀਤ ਸਿੰਘ ਢਿੱਲਵਾਂ ਨੇ ਸ਼ੁੱਕਰਵਾਰ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਯੋਜਨਾ ਬੋਰਡ ਦੇ ਦਫਤਰ ਵਿਖੇ ਆਪਣਾ ਚਾਰਜ ਸੰਭਾਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਧਾਇਕ ਫਰੀਦਕਟ ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਸ. ਅਮੋਲਕ ਸਿੰਘ,ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮਹਿਲ ਕਲਾਂ,ਵਿਧਾਇਕ ਮਾਸਟਰ ਜਗਸੀਰ ਸਿੰਘ ਭੁੱਚੋ, ਵਿਧਾਇਕ ਅਮ੍ਰਿਤਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਨਵ ਨਿਯੁਕਤ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੂੰ ਵਧਾਈ ਦਿੱਤੀ ਅਤੇ ਇਸ ਖੁਸ਼ੀ ਦੇ ਮੌਕੇ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵ ਨਿਯੁਕਤ ਚੇਅਰਮੈਨ ਬਹੁਤ ਹੀ ਕਾਬਲ ਤੇ ਯੋਗ ਸ਼ਖਸੀਅਤ ਹਨ। ਉਨ੍ਹਾਂ ਉਮੀਦ ਜਤਾਈ ਕਿ ਨਵ ਨਿਯੁਕਤ ਚੇਅਰਮੈਨ ਦੀ ਅਗਵਾਈ ਵਿੱਚ ਨਵੀਆਂ ਯੋਜਨਾਵਾਂ ਬਣਾ ਕੇ ਫਰੀਦਕੋਟ ਹੋਰ ਵੀ ਵਿਕਾਸ ਕਾਰਜਾਂ ਵਿੱਚ ਅੱਗੇ ਵਧੇਗਾ।
ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਸੁਖਜੀਤ ਸਿੰਘ ਢਿੱਲਵਾਂ ਨੇ ਵੀ ਇਸ ਮੌਕੇ ਤੇ ਜਿੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਉੱਥੇ ਮਾਨਯੋਗ ਸਪੀਕਰ ਸਾਹਿਬ ਦਾ ਵੀ ਦਫਤਰ ਵਿਖੇ ਪਹੁੰਚਣ ਤੇ ਆਪਣਾ ਅਹੁਦਾ ਸੰਭਾਲਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਨਿਭਾਈ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਡੀ. ਐਸ. ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ,ਚੇਅਰਮੈਨ ਖਾਦੀ ਉਦਯੋਗ ਪੰਜਾਬ ਇੰਦਰਜੀਤ ਸਿੰਘ ਮਾਨ, ਨਾਇਬ ਤਹਿਸੀਲਦਾਰ ਜੈ ਅਮਨ ਗੋਇਲ, ਪ੍ਰਦੀਪ ਢਿੱਲੋਂ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਪੀ.ਆਰ.ਓ ਟੂ ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਕਾਉਣੀ, ਬੱਬੂ ਸੇਖੋਂ, ਚਰਨਜੀਤ ਸਿੰਘ ਟਹਿਣਾ, ਗਗਨਦੀਪ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸਰਬਜੀਤ ਸਿੰਘ ਨਵ ਬੇਕਰ, ਜਗਦੇਵ ਟਹਿਣਾ, ਭੋਲਾ ਸਿੰਘ ਮਲੂਕਾ, ਗੁਰਮੀਤ ਸਿੰਘ ਆਰੇਵਾਲਾ, ਗੁਰਮੀਤ ਸਿੰਘ ਪੱਪੂ, ਨਰੇਸ਼ ਸਿੰਗਲਾ, ਅਰੁਣ ਸਿੰਗਲਾ, ਐਡਵੋਕੇਟ ਬਾਬੂ ਲਾਲ, ਬੱਬੂ ਮਚਾਕੀ, ਜਗਦੇਵ ਸਿੰਘ ਮਿਸ਼ਰੀਵਾਲਾ, ਕਾਕਾ ਬਰਾੜ, ਅਮਨ ਢਾਬ , ਰਵੀ ਬੁਗਰਾ, ਜਸਵਿੰਦਰ ਚਾਹਲ, ਸੰਦੀਪ ਅੰਗਰੋਇਆ, ਯਾਦਵਿੰਦਰ ਸਿੰਘ ਯਾਦੂ, ਸਵਰਨ ਸਿੰਘ ਮੌਂਗਾ, ਮਿੰਟੂ ਗਿੱਲ,ਖੁਸ਼ਦੀਪ ਸਰਾਂ, ਗੁਰਪ੍ਰੀਤ ਸਿੰਘ ਲਹਿਰਾ, ਜੱਗਾ ਖਾਰਾ, ਲਵਪ੍ਰੀਤ ਬੌਬੀ, ਜਗਦੇਵ ਸਿੰਘ ਬਾਂਬ ਜਿਲ੍ਹਾ ਪ੍ਰਧਾਨ ਮੁਕਤਸਰ ਸਾਹਿਲ, ਜਸਵਿੰਦਰ ਢੁੱਡੀ,ਡਾਕਟਰ ਰਾਜਪਾਲ ਸਿੰਘ, ਸਵਰਨ ਸਿੰਘ ਵਿਰਦੀ, ਸਿਮਰਨ ਸਿੰਘ, ਅਮਨਦੀਪ ਬਾਬਾ, ਮਨਜੀਤ ਸਿੰਘ ਕੰਮੇਆਣਾ, ਬੱਬੂ ਸੰਧੂ ਸਿੱਖਾਂਵਾਲਾ,ਮਨਦੀਪ ਸਿੰਘ ਮੌਂਗਾ, ਸੁਖਵੰਤ ਸਿੰਘ ਪੱਕਾ, ਡਾ. ਰਾਜਪਾਲ ਸਿੰਘ ਢੁੱਡੀ, ਪ੍ਰਦੀਪ ਕੌਰ ਗਿੱਲ ਜਿਲ੍ਹਾ ਪ੍ਰਧਾਨ, ਸੀਮਾ ਰਾਣੀ ਜਿਲਾ ਜਨਰਲ ਸਕੱਤਰ, ਸਰਬਜੀਤ ਕੌਰ ਜੈਤੋ ਹਲਕਾ ਸ਼ਹਿਰੀ ਪ੍ਰਧਾਨ, ਵੀਰਪਾਲ ਕੌਰ, ਜਸਪ੍ਰੀਤ ਕੌਰ ਢਿੱਲਵਾਂ, ਕੁਲਵਿੰਦਰ ਕੌਰ, ਜਗਤਾਰ ਸਿੰਘ ਖਾਰਾ, ਹਰਚਰਨ ਸਿੰਘ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਮੀਤ ਸਿੰਘ, ਸੰਜੀਵ ਕਾਲੜਾ, ਜਪਿੰਦਰ ਸਿੰਘ ਚੱਕ ਕਲਿਆਣ, ਗਗਨਪ੍ਰੀਤ ਸਿੰਘ, ਜਗਸੀਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਕੋਟਕਪੂਰਾ, ਜਸਵੰਤ ਸਿੰਘ ਜੈਤੋ, ਧਰਮਜੀਤ ਸਿੰਘ ਰਾਮੇਆਣਾ, ਅਰੁਣ ਸਿੰਗਲਾ, ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ, ਬਬਲੂ ਸ਼ਰਮਾ, ਐਮ.ਸੀ. ਸੁਖਚੈਨ ਸਿੰਘ,ਐਮ.ਸੀ.ਕਮਲਜੀਤ ਸਿੰਘ, ਜਗਮੀਤ ਸਿੰਘ ਸੰਧੂ, ਡਾ. ਹਰਪਾਲ ਸਿੰਘ ਢਿੱਲਵਾਂ, ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਚੇਅਰਮੈਨ,ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ, ਰਾਜਪਾਲ ਸਿੰਘ ਹਰਿਦਆਲੇਆਣਾ,ਗੁਰਦਰਸ਼ਨ ਸਿੰਘ ਚੈਨਾ, ਬਲਕਰਨ ਸਿੰਘ ਸਰਾਵਾਂ, ਜਸਵੰਤ ਸਿੰਘ ਜੈਤੋ, ਗੁਰਪਿਆਰ ਸਿੰਘ ਜੈਤੋ, ਧਰਮਿੰਦਰਪਾਲ ਸਿੰਘ ਵਾਂਦਰ ਜਟਾਣਾ, ਇੰਦਰਜੀਤ ਸਿੰਘ ਨਿਆਮੀਆਲਾ,ਗੁਰਲਾਭ ਸਿੰਘ ਭਗਤੂਆਣਾ, ਗੋਰਾ ਸਿੰਘ ਚੈਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |