ਮਣੀਪੁਰ ‘ਚ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ, CM ਐਨ ਬੀਰੇਨ ਸਿੰਘ ਦਾ ਦਾਅਵਾ 40 ਅੱਤਵਾਦੀ ਮਾਰੇ ਗਏ

Manipur

ਚੰਡੀਗੜ੍ਹ 28 ਮਈ 2023: ਹਿੰਸਾਗ੍ਰਸਤ ਮਣੀਪੁਰ (Manipur) ਵਿੱਚ ਹਾਲਾਤ ਵਿੱਚ ਫਿਰ ਵਿਗੜਦੇ ਨਜ਼ਰ ਆ ਰਹੇ ਹਨ । ਇੱਕ ਵਾਰ ਫਿਰ ਸੂਬੇ ਦੇ ਵੱਖ-ਵੱਖ ਇਲਾਕਾਂ ਵਿੱਚ ਵਿਦ੍ਰੋਹੀ ਅਤੇ ਸੁਰੱਖਿਆ ਦੇ ਵਿਚਕਾਰ ਮੁਠਭੇੜ ਦੀ ਖ਼ਬਰ ਹੈ । ਨਿਊਜ਼ ਏਐਨਆਈ ਮੁਤਾਬਕ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਹੈ ਕਿ ਸੂਬੇ ਦੇ ਵੱਖ-ਵੱਖ ਇਲਾਕਾਂ ਵਿੱਚ ਨੇੜੇ 40 ਅੱਤਵਾਦੀ ਮਾਰੇ ਗਏ ਹਨ। ਇਸਦੇ ਨਾਲ ਹੀ ਕੁਝ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਅੱਤਵਾਦੀ ਸਮੂਹਾਂ ਵਿਰੁੱਧ ਜਵਾਬੀ ਅਤੇ ਰੱਖਿਆਤਮਕ ਕਾਰਵਾਈਆਂ ਦੇ ਹਿੱਸੇ ਵਜੋਂ ਕੀਤੀ ਗਈ ਸੀ। ਸੁਰੱਖਿਆ ਬਲਾਂ ਅਤੇ ਮਨੀਪੁਰ (Manipur) ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਦੀ ਵਿਆਖਿਆ ਕਰਦੇ ਹੋਏ ਸੀਐਮ ਐਨ ਬੀਰੇਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਅੱਤਵਾਦੀ ਸਮੂਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਉਹ ਨਾਗਰਿਕ ਆਬਾਦੀ ਦੇ ਖਿਲਾਫ ਆਧੁਨਿਕ ਹਥਿਆਰਾਂ ਨਾਲ ਹਮਲੇ ਕਰ ਰਹੇ ਸਨ।

ਰਿਪੋਰਟਾਂ ਵਿੱਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਸਮੂਹ ਨਾਗਰਿਕਾਂ ਵਿਰੁੱਧ ਐਮ-16 ਅਤੇ ਏਕੇ-47 ਅਸਾਲਟ ਰਾਈਫਲਾਂ ਅਤੇ ਸਨਾਈਪਰ ਗਨ ਦੀ ਵਰਤੋਂ ਕਰ ਰਹੇ ਹਨ। ਉਹ ਕਈ ਪਿੰਡਾਂ ਵਿੱਚ ਘਰ ਸਾੜਨ ਆਏ ਸਨ। ਜਿਸ ਦੇ ਜਵਾਬ ਵਿੱਚ ਫੌਜ ਅਤੇ ਹੋਰ ਸੁਰੱਖਿਆ ਬਲਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦੀ ਨਿਹੱਥੇ ਨਾਗਰਿਕਾਂ ‘ਤੇ ਹਮਲੇ ਕਰਕੇ ਸੂਬੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *