ਚੰਡੀਗੜ੍ਹ, 04 ਫਰਵਰੀ 2023: ਸੇਬੀ (SEBI) ਨੇ ਹਿੰਡਨਬਰਗ ਦੀ ਰਿਪੋਰਟ ਅਤੇ ਅਡਾਨੀ ਗਰੁੱਪ (Adani Group) ਨਾਲ ਜੁੜੇ ਮੁੱਦੇ ਕਾਰਨ ਸ਼ੇਅਰ ਬਾਜ਼ਾਰ ‘ਚ ਉਥਲ-ਪੁਥਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੇਬੀ ਨੇ ਅਡਾਨੀ ਮਾਮਲੇ ‘ਚ ਕਿਹਾ ਕਿ ਉਹ ਬਜ਼ਾਰ ‘ਚ ਨਿਰਪੱਖਤਾ, ਕੁਸ਼ਲਤਾ ਅਤੇ ਮਜ਼ਬੂਤ ਬੁਨਿਆਦੀ ਤੱਤ ਬਣਾਏ ਰੱਖਣ ਲਈ ਵਚਨਬੱਧ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਟਾਕ ਮਾਰਕੀਟ ਨਿਰਵਿਘਨ, ਪਾਰਦਰਸ਼ੀ, ਕੁਸ਼ਲ ਤਰੀਕੇ ਨਾਲ ਕੰਮ ਕਰੇ, ਜਿਵੇਂ ਕਿ ਇਹ ਹੁਣ ਤੱਕ ਕਰਦਾ ਆ ਰਿਹਾ ਹੈ।
ਸੇਬੀ ਨੇ ਕਿਹਾ ਕਿ ਪਿਛਲੇ ਹਫ਼ਤੇ ਦੌਰਾਨ ਇੱਕ ਵਪਾਰਕ ਸਮੂਹ ਦੇ ਸ਼ੇਅਰਾਂ ਦੀ ਕੀਮਤ ਵਿੱਚ ਅਸਧਾਰਨ ਉਤਰਾਅ-ਚੜ੍ਹਾਅ ਦੇਖਿਆ ਗਿਆ। ਮਾਰਕੀਟ ਦੇ ਸੁਚਾਰੂ ਅਤੇ ਕੁਸ਼ਲ ਕੰਮਕਾਜ ਲਈ ਖਾਸ ਸ਼ੇਅਰਾਂ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਸਾਰੇ ਨਿਗਰਾਨੀ ਵਿਧੀਆਂ ਮੌਜੂਦ ਹਨ।