ਚੰਡੀਗੜ੍ਹ ,12 ਅਗਸਤ 2021: ਕ੍ਰਿਕਟ ਦੇ ਭਗਵਾਨ ਦੇ ਨਾਂ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਨੇ ਵੱਲੋ ਬੀਤੇ ਦਿਨੀ ਟੋਕੀਓ ਓਲੰਪਿਕ ‘ਚ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨਾਲ ਮੁਲਾਕਾਤ ਕੀਤੀ ਗਈ।
ਸਚਿਨ ਤੇ ਚਾਨੂ ਦੋਵਾ ਨੇ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਟਵਿਟਰ ਸਾਂਝੀਆਂ ਕੀਤੀਆ।ਇਸ ਮੁਲਾਕਾਤ ਤੋਂ ਬਾਅਦ ਚਾਨੂ ਨੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਸਰ ਨੂੰ ਮਿਲ ਕੇ ਚੰਗਾ ਲੱਗਾ।ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਗਿਆਨ ਤੇ ਪ੍ਰੇਰਣਾ ਮਿਲਦੀ ਹੈ।
ਸਚਿਨ ਨੇ ਟਵੀਟ ਵਿਚ ਕਿਹਾ ਕਿ ਮੀਰਾਬਾਈ ਚਾਨੂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ।ਸਚਿਨ ਨੇ ਚਾਨੂੰ ਦੇ ਭਵਿੱਖ ਲਈ ਕਿਹਾ ਕਿ ਤੁਹਾਡੇ ਕੋਲ ਅੱਗੇ ਵਧਣ ਲਈ ਬਹੁਤ ਮੌਕੇ ਆਉਣਗੇ, ਸਖ਼ਤ ਮਿਹਨਤ ਕਰੋ।ਦਸਣਯੋਗ ਹੈ ਕਿ ਚਾਨੂ ਪਿਛਲੇ ਮਹੀਨੇ ਟੋਕੀਓ ਓਲੰਪਿਕ ਵਿੱਚ ਵੇਟਲਿਫਟਿੰਗ ‘ਚ ਕੁੱਲ 202 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣੀ।