Russia: ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ

Vladimir Putin

ਰੂਸ, 7 ਮਈ 2024: ਵਲਾਦੀਮੀਰ ਪੁਤਿਨ (Vladimir Putin) ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ । ਜਿਕਰਯੋਗ ਹੈ ਕਿ 71 ਸਾਲਾ ਪੁਤਿਨ ਨੇ ਕ੍ਰੇਮਲਿਨ ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਸਹੁੰ ਚੁੱਕ ਕੇ ਆਪਣੇ ਪੰਜਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ। ਪੁਤਿਨ ਨੇ ਅਜਿਹੇ ਸਮੇਂ ਵਿਚ ਪੰਜਵੀਂ ਵਾਰ ਰੂਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ ਜਦੋਂ ਉਨ੍ਹਾਂ ‘ਤੇ ਦੇਸ਼ ਵਿਚ ਵਿਰੋਧੀ ਧਿਰ ਨੂੰ ਦਬਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਪੱਛਮ ਨਾਲ ਟਕਰਾਅ ਕਾਫ਼ੀ ਵਧ ਗਿਆ ਹੈ।

ਰੂਸ ‘ਚ ਆਪਣੀ ਤਾਕਤ ਨੂੰ ਲਗਾਤਾਰ ਮਜ਼ਬੂਤ ​​ਕਰ ਰਹੇ ਪੁਤਿਨ (Vladimir Putin) ਨੂੰ ਆਪਣੇ ਕਾਰਜਕਾਲ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਕਰਕੇ ਯੂਕਰੇਨ ਵਿੱਚ ਜੰਗ ਦਾ ਸੰਕਟ ਉਨ੍ਹਾਂ ਦੇ ਸਾਹਮਣੇ ਵੱਡੀ ਚੁਣੌਤੀ ਹੈ।

Leave a Reply

Your email address will not be published. Required fields are marked *