ਚੰਡੀਗੜ੍ਹ 01 ਮਾਰਚ 2022: ਕੇਂਦਰ ਸਰਕਾਰ ਵਲੋਂ ਆਪਰੇਸ਼ਨ ਗੰਗਾ ਦੇ ਤਹਿਤ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆ ਰਹੀ ਹੈ। ਇਸ ਤਹਿਤ ਮੰਗਲਵਾਰ ਨੂੰ ਰੋਮਾਨੀਆ ਤੋਂ 218 ਭਾਰਤੀਆਂ ਨੂੰ ਲੈ ਕੇ ਇਕ ਜਹਾਜ਼ ਦਿੱਲੀ ਪਹੁੰਚਿਆ। ਇਸ ਤੋਂ ਇਲਾਵਾ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਵੀ ਇਕ ਜਹਾਜ਼ ਦਿੱਲੀ ਪਹੁੰਚਿਆ ਹੈ। ਇਸ ਵਿੱਚ 216 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਹਵਾਈ ਅੱਡੇ ‘ਤੇ ਭਾਰਤੀਆਂ ਦਾ ਸਵਾਗਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਯੂਕਰੇਨ ‘ਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।ਇਸ ਦੀ ਸ਼ੁਰੂਆਤ 26 ਫਰਵਰੀ ਨੂੰ ਹੋਈ ਸੀ। ਇਸ ਮੁਹਿੰਮ ਤਹਿਤ ਹੁਣ ਤੱਕ 2 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਬੀਤੇ ਦਿਨ ਬੁਡਾਪੇਸਟ ਤੋਂ 240 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਦਿੱਲੀ ਪਹੁੰਚਿਆ ਸੀ।
ਫਰਵਰੀ 23, 2025 5:09 ਪੂਃ ਦੁਃ