ਰੂਪਨਗਰ 02 ਜਨਵਰੀ 2023: ਰੂਪਨਗਰ ਪੁਲਿਸ (Rupnagar Police) ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧਿਤ 6 ਵਿਅਕਤੀਆਂ ਨੂੰ ਨਾਜਾਇਜ਼ ਹਥੀਆਰਾਂ ਸਣੇ ਕਾਬੂ ਕੀਤਾ ਹੈ | ਇਸ ਬਾਬਤ ਵਿਵੇਕਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵਲੋਂ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਗੈਰ ਸਮਾਜੀ ਅਨੁਸਰਾ/ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਅਧੀਨ ਮਨਵਿੰਦਰਬੀਰ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਡਿਟੋਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੇਕਟਿਵ) ਰੂਪਨਗਰ ਦੀ ਅਗਵਾਈ ਹੇਠ ਰੋਪੜ ਪੁਲਿਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ ਹੈ |
ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 06 ਗੁਰਗਿਆਂ ਨੂੰ 12 ਮਾਰੂ ਹਥਿਆਰਾਂ ਸਮੇਤ 50 ਹੋਂਦ ਜਿੰਦਾ ਦੇ ਕਾਬੂ ਕੀਤਾ ਗਿਆ ਹੈ।ਜੋ ਇਹਨਾਂ ਹਥਿਆਰਾ ਨਾਲ ਪੰਜਾਬ ਵਿੱਚ ਬਹੁਤ ਸੰਗੀਨ ਕਰੀਮੀਨਲ ਵਾਰਦਾਤਾ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ।ਜੋ ਇਹਨਾਂ ਗੈਰ ਸਮਾਜੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਨਜਾਇਜ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ਤੋਂ ਕੀਤਾ ਜਾ ਰਿਹਾ ਸੀ।

ਮਿਤੀ 15.12.2022 ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ (Rupnagar Police) ਨੇ ਮੁਕੱਦਮਾ ਨੰਬਰ 124 ਮਿਤੀ 15.12.2022 ਅ/ਧ 25/54/59 Arms Act ਥਾਣਾ ਸਿਟੀ ਮੋਰਿੰਡਾ ਦਰਜ ਕਰਵਾ ਕੇ 04 ਦੋਸ਼ੀਆਨ ਨੂੰ ਸਮੇਤ 04 ਪਿਸਟਲ ਸਮੇਤ 20 ਰੌਂਦ ਜਿੰਦਾ ਦੇ ਕਾਬੂ ਕੀਤਾ ਸੀ ਇਸੇ ਕੜੀ ਤਹਿਤ ਬੈਕਵਰਡ ਲਿੰਕੇਜ ਨੂੰ ਵੇਸ ਕਰਦੇ ਹੋਏ ਦੋਸ਼ੀ ਅਰਸ਼ਦੀਪ ਸਿੰਘ @ ਫੌਜੀ ਨੂੰ ਅਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਗਲਾ ਦੋਸ਼ੀ, ਜਿਸ ਨੇ ਗੈਂਗਸਟਰਾਂ ਦੀ ਦੁਨੀਆਂ ਵਿੱਚ (ਕੋਡ ਵਰਡ ਵਿੱਚ) ਆਪਣਾ ਨਾਮ 777 ਰੱਖਿਆ ਹੋਇਆ ਸੀ |




