ਚੰਡੀਗੜ੍ਹ, 15 ਮਾਰਚ 2023: ਅੰਮ੍ਰਿਤਸਰ (Amritsar) ਦੇ ਵਿੱਚ G-20 ਸੰਮਲੇਨ ਨੂੰ ਲੈ ਕੇ ਸ਼ਹਿਰ ਨੂੰ ਸਜਾਇਆ ਗਿਆ ਹੈ | ਇਹ G-20 ਸੰਮਲੇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਣ ਜਾ ਰਿਹਾ ਹੈ ਅਤੇ ਇਸਦੇ ਚੱਲਦੇ ਛੇਹਰਟਾ ਰੋਡ ਦੇ ਉੱਪਰ ਪੁਲਿਸ ਵੱਲੋਂ ਚੱਪੇ-ਚੱਪੇ ‘ਤੇ ਨਾਕੇਬੰਦੀ ਕੀਤੀ ਹੋਈ ਹੈ ਅਤੇ ਛੇਹਰਟਾ ਪੁਲਿਸ ਵੱਲੋਂ ਸ਼ੱਕ ਦੇ ਅਧਾਰ ‘ਤੇ ਕੁਝ ਨੌਜਵਾਨਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵਾਲਮੀਕੀ ਭਾਈਚਾਰੇ ਵੱਲੋਂ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਛੇਹਰਟਾ ਵਿਖੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ |
ਇਸ ਦੌਰਾਨ ਪੁਲਿਸ ਨੇ ਥਾਣੇ ਦਾ ਦਰਵਾਜਾ ਬੰਦ ਕਰ ਦਿੱਤਾ | ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਆਪਣੇ ਲੜਕਿਆਂ ਨੂੰ ਛੁਡਵਾਉਣ ਦੀ ਅਪੀਲ ਕੀਤੀ | ਇਸ ਦੌਰਾਨ ਵਾਲਮੀਕੀ ਭਾਈਚਾਰੇ ਦੇ ਆਗੂ ਨਿਤਿਨ ਗਿੱਲ ਮਨੀ ਦੀ ਵੀ ਫੋਨ ਦੇ ਉੱਪਰ ਥਾਣਾ ਮੁਖੀ ਨਾਲ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਨਾਂ ਕਿਸੇ ਗੱਲ ਤੋਂ ਉਹਨਾਂ ਦੇ ਲੜਕਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ | ਉਹਨਾਂ ਨੂੰ ਛਡਵਾਉਣ ਲਈ ਉਹ ਹੁਣ ਥਾਣੇ ਵੀ ਪਹੁੰਚੇ ਸਨ |
ਇਸ ਦੌਰਾਨ ਵਾਲਮੀਕੀ ਭਾਈਚਾਰੇ ਦੇ ਆਗੂ ਨਿਤਿਨ ਗਿੱਲ ਮਨੀ ਨੇ ਕਿਹਾ ਕਿ G-20 ਸੰਮਲੇਨ ਨੂੰ ਲੈ ਕੇ ਪੁਲਿਸ ਵੱਲੋਂ ਦਲਿਤ ਸਮਾਜ ਦੇ ਉਨ੍ਹਾਂ ਨੌਜਵਾਨਾਂ ‘ਤੇ ਦੁਬਾਰਾ ਤੋਂ ਰੋਕੋ ਪਰਚੇ ਕਰ ਰਹੀ ਹੈ ਜਿੰਨਾ ਨੌਜਵਾਨਾਂ ਤੋਂ ਪਹਿਲਾਂ ਪਰਚੇ ਸੀ, ਉਹ ਜ਼ਮਾਨਤ ‘ਤੇ ਬਾਹਰ ਸਨ ਅਤੇ ਹੁਣ ਦੁਬਾਰਾ ਦਲਿਤ ਸਮਾਜ ਦੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸਵੇਰੇ 5 ਵਜੇ ਤੋਂ ਉਨ੍ਹਾਂ ਨੌਜਵਾਨਾਂ ਨੂੰ ਪੁਲਿਸ ਸਟੇਸ਼ਨ ਲਿਆ ਕੇ ਨਜਾਇਜ਼ ਹਰਾਸਮੈਂਟ ਕੀਤਾ ਜਾ ਰਿਹਾ ਅਤੇ ਰਾਤ ਦੇ 1 ਵਜੇ ਤੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੇ ਤਿੰਨ ਨੌਜਵਾਨਾਂ ਨੂੰ ਛੱਡਿਆ ਗਿਆ ਹੈ |
ਉਨ੍ਹਾਂ ਪ੍ਰਸ਼ਾਸ਼ਨ ਤੇ ਭੜਾਸ ਕੱਢਦੇ ਹੋਏ ਕਿਹਾ ਕਿ G-20 ਸੰਮਲੇਨ ‘ਤੇ ਸ਼ਹਿਰ ਨੂੰ ਖਾਲੀ ਕਰਨਾ ਹੈ ਤਾਂ ਪੁਲਿਸ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਦਲਿਤ ਸਮਾਜ ਨੂੰ ਸੁਚੇਤ ਕਰ ਦਿੰਦੀਆਂ 5 ਦਿਨ ਲਈ ਸ਼ਹਿਰ ਛੱਡ ਦੇਣ | ਮਨੀ ਗਿੱਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ G-20 ਸਮੇਲਨ ਦੌਰਾਨ ਦਲਿਤ ਸਮਾਜ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਸੰਮੇਲਨ ਦੌਰਾਨ ਹੀ ਅਸੀਂ ਇਸਦਾ ਰੋਸ ਪ੍ਰਦਰਸ਼ਨ ਕਰਾਂਗੇ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸ਼ਨ ਖੁਦ ਹੋਵੇਗਾ