MI vs DC: ਮੁੰਬਈ ਇੰਡੀਅਨਜ਼ ਨੇ ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

Delhi Capitals

ਚੰਡੀਗੜ੍ਹ, 27 ਅਪ੍ਰੈਲ 2024: ਅੱਜ ਆਈ.ਪੀ.ਐੱਲ 2024 ਦਾ 43ਵਾਂ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ (Mumbai Indians) ਵਿਚਾਲੇ ਖੇਡਿਆ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਦਿੱਲੀ ਕੈਪੀਟਲਸ (Delhi Capitals) ਖ਼ਿਲਾਫ਼ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਇੱਕ ਬਦਲਾਅ ਨਾਲ ਇਸ ਮੈਚ ਵਿੱਚ ਉੱਤਰੀ ਹੈ । ਗੇਰਾਲਡ ਕੋਏਤਜ਼ੀ ਦੀ ਜਗ੍ਹਾ ਲਿਊਕ ਵੁੱਡ ਨੂੰ ਮੌਕਾ ਮਿਲਿਆ ਹੈ।

ਇਸ ਦੇ ਨਾਲ ਹੀ ਦਿੱਲੀ (Delhi Capitals)  ਦੇ ਪਲੇਇੰਗ 11 ਵਿੱਚ ਕੁਮਾਰ ਕੁਸ਼ਾਗਰ ਦੀ ਐਂਟਰੀ ਹੋ ਗਈ ਹੈ। ਉਸ ਨੂੰ ਪ੍ਰਿਥਵੀ ਸ਼ਾਅ ਦੀ ਥਾਂ ‘ਤੇ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਲਿਜ਼ਾਡ ਵਿਲੀਅਮਸ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਐਨਰਿਕ ਨੌਰਟਜੇ ਦੀ ਜਗ੍ਹਾ ਟੀਮ ‘ਚ ਐਂਟਰੀ ਮਿਲੀ ਹੈ।

Leave a Reply

Your email address will not be published. Required fields are marked *