ਚੰਡੀਗੜ੍ਹ 03 ਮਈ 2022: ਪੰਜਾਬ ‘ਚ ਗਰਮੀ ਸਹਿਣ ਕਰ ਰਹੇ ਲੋਕਾਂ ਨੂੰ ਜਲਦੀ ਹੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ | ਮੌਸਮ ਵਿਭਾਗ (Meteorological Department) ਦੇ ਅਨੁਸਾਰ ਪੰਜਾਬ ’ਚ ਮੌਸਮ ਆਪਣਾ ਮਿਜਾਜ਼ ਫਿਰ ਤੋਂ ਬਦਲ ਰਿਹਾ ਹੈ। ਮੰਗਲਵਾਰ ਸਵੇਰੇ ਨੰਗਲ ’ਚ ਹੋਈ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਮੰਗਲਵਾਰ ਨੂੰ ਕਈ ਜ਼ਿਲ੍ਹਿਆਂ ’ਚ ਧੂੜ ਭਰੀ ਤੇਜ਼ ਹਵਾ ਚੱਲੀ ਤੇ ਕੁਝ ਥਾਵਾਂ ’ਤੇ ਬੱਦਲ ਛਾਏ ਰਹੇ। ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ‘ਚ ਹਨੇਰੀ ਅਤੇ ਮੀਂਹ ਦੀ ਸੰਭਾਵਨਾ ਹੈ, ਜਦੋਂਕਿ ਕੱਲ੍ਹ ਪੂਰਾ ਦਿਨ ਧੂੜ ਭਰੀਆਂ ਹਵਾਵਾਂ ਨਾਲ ਬੂੰਦਾਂ ਬਾਂਦੀ ਹੋ ਸਕਦੀ ਹੈ। ਕੱਲ੍ਹ ਵੀ ਮੌਸਮ ਅਜਿਹਾ ਹੀ ਰਹੇਗਾ |
ਜਨਵਰੀ 27, 2026 12:45 ਬਾਃ ਦੁਃ




