ਪਾਕਿਸਤਾਨ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦੀ ਰੈਲੀ ‘ਤੇ ਪੁਲਿਸ ਵਲੋਂ ਲਾਠੀਚਾਰਜ

Pakistan

ਚੰਡੀਗੜ੍ਹ, 09 ਮਾਰਚ 2023: ਅੰਤਰਰਾਸ਼ਟਰੀ ਮਹਿਲਾ ਦਿਵਸ (International Women’s Day) ‘ਤੇ ਆਪਣੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਔਰਤਾਂ ਦੀ ਆਵਾਜ ਚੁੱਕਣ ਲਈ ਪਾਕਿਸਤਾਨ (Pakistan) ਭਰ ਦੀਆਂ ਔਰਤਾਂ ਦੁਆਰਾ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਵੂਮੈਨ ਮਾਰਚ ਬੁੱਧਵਾਰ ਨੂੰ ਹਿੰਸਕ ਹੋ ਗਿਆ । ਜੀਓ ਨਿਊਜ਼ ਦੇ ਮੁਤਾਬਕ ਵੂਮੈਨ ਮਾਰਚ ਰੈਲੀ ਵਿੱਚ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਅਤੇ ਟਰਾਂਸਜੈਂਡਰਾਂ ਨੇ ਹਿੱਸਾ ਲਿਆ।

ਰੈਲੀ ‘ਚ ਵੱਡੀ ਗਿਣਤੀ ‘ਚ ਟਰਾਂਸਜੈਂਡਰਾਂ ਦੀ ਮੌਜੂਦਗੀ ‘ਤੇ ਪੁਲਿਸ ਨੇ ਸਵਾਲ ਚੁੱਕੇ ਤਾਂ ਰੈਲੀ ‘ਚ ਹਿੱਸਾ ਲੈਣ ਵਾਲਿਆਂ ਅਤੇ ਪੁਲਿਸ ਵਿਚਾਲੇ ਬਹਿਸ ਹੋ ਗਈ। ਕੁਝ ਦੇਰ ਬਾਅਦ ਪ੍ਰੈੱਸ ਕਲੱਬ ਦੇ ਬਾਹਰ ਧਰਨਾਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਤਕਰਾਰ ਹਿੰਸਕ ਲੜਾਈ ਵਿੱਚ ਬਦਲ ਗਈ।

ਮਾਰਚ ਵਿੱਚ ਸ਼ਾਮਲ ਔਰਤਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਰੈਲੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਜਣਿਆਂ ਦੇ ਸੱਟਾਂ ਲੱਗੀਆਂ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੰਘੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਵੀ ਰੈਲੀ ਵਿੱਚ ਹਿੱਸਾ ਲਿਆ ਅਤੇ ਭੜਕੀ ਹਿੰਸਾ ਦੀ ਸਖ਼ਤ ਨਿੰਦਾ ਕੀਤੀ। ਆਪਣੇ ਟਵਿੱਟਰ ਹੈਂਡਲ ‘ਤੇ ਰਹਿਮਾਨ ਨੇ ਕਿਹਾ, “ਔਰਤ ਅਜ਼ਾਦੀ ਮਾਰਚ ਦੇ ਦੋਸਤ ਸੱਚਮੁੱਚ ਪਰੇਸ਼ਾਨ ਹਨ।

ਉਨ੍ਹਾਂ ਨੇ ਕਿਹਾ ਕਿ ਇਸਲਾਮਾਬਾਦ ਪੁਲਿਸ ਨੂੰ ਇੱਕ ਛੋਟੇ ਸ਼ਾਂਤਮਈ ਮਾਰਚ ‘ਤੇ ਲਾਠੀਚਾਰਜ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇਹ ਬੜੇ ਦੁੱਖ ਦੀ ਗੱਲ ਹੈ। ਇਸਦੀ ਜਾਂਚ ਦੀ ਮੰਗ ਵੀ ਕਰਨਗੇ।” ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ, ‘ਮੈਂ ਇਸ ਹਿੰਸਾ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਲਈ ਕੋਈ ਬਹਾਨਾ ਨਹੀਂ ਹੈ., ਇਸ ਮਾਮਲੇ ਨੂੰ ਗ੍ਰਹਿ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।”

Leave a Reply

Your email address will not be published. Required fields are marked *