IPL 2024: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 10 ਦੌੜਾਂ ਨਾਲ ਹਰਾਇਆ

Mumbai Indians

ਚੰਡੀਗੜ੍ਹ, 27 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੁੰਬਈ ਇੰਡੀਅਨਜ਼ (Mumbai Indians) ਨੇ ਦਿੱਲੀ ਕੈਪੀਟਲਜ਼ ਨੂੰ 10 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਬਣਾਈਆਂ। ਮੁੰਬਈ ਨੇ ਵੀ ਸਖ਼ਤ ਟੱਕਰ ਦਿੱਤੀ ਪਰ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ।

ਦਿੱਲੀ ਵੱਲੋਂ ਜੈਕ ਫਰੇਜ਼ਰ-ਮੈਗਾਰਕ ਨੇ 27 ਗੇਂਦਾਂ ‘ਤੇ 84 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ ‘ਚ 11 ਚੌਕੇ ਅਤੇ 6 ਛੱਕੇ ਲਗਾਏ। ਟ੍ਰਿਸਟਨ ਸਟਬਸ ਨੇ 47 ਅਤੇ ਸ਼ਾਈ ਹੋਪ ਨੇ 41 ਦੌੜਾਂ ਬਣਾਈਆਂ। ਮੁੰਬਈ ਲਈ ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਪੀਯੂਸ਼ ਚਾਵਲਾ ਅਤੇ ਮੁਹੰਮਦ ਨਬੀ ਨੇ 1-1 ਵਿਕਟ ਹਾਸਲ ਕੀਤੀ।

ਮੁੰਬਈ (Mumbai Indians)  ਵੱਲੋਂ ਤਿਲਕ ਵਰਮਾ ਨੇ 63, ਹਾਰਦਿਕ ਪੰਡਯਾ ਨੇ 46 ਅਤੇ ਟਿਮ ਡੇਵਿਡ ਨੇ 37 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ 26 ਦੌੜਾਂ ਬਣਾ ਕੇ ਆਊਟ ਹੋਏ ਅਤੇ ਈਸ਼ਾਨ ਕਿਸ਼ਨ 20 ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਵੱਲੋਂ ਰਸਿਖ ਸਲਾਮ ਅਤੇ ਮੁਕੇਸ਼ ਕੁਮਾਰ ਨੇ 3-3 ਵਿਕਟਾਂ ਲਈਆਂ। ਖਲੀਲ ਅਹਿਮਦ ਨੂੰ ਵੀ 2 ਸਫਲਤਾ ਮਿਲੀ।

Leave a Reply

Your email address will not be published. Required fields are marked *