ਭਾਰਤੀ ਖਿਡਾਰੀ ਨੀਰਜ ਚੋਪੜਾ

ਭਾਰਤੀ ਖਿਡਾਰੀ ਨੀਰਜ ਚੋਪੜਾ ਦੀ ਵੱਡੀ ਜਿੱਤ ,ਭਾਰਤ ਨੂੰ ਮਿਲਿਆ ਪਹਿਲਾ ਸੋਨ ਤਮਗਾ : TOKYO OLYMPICS 2020

ਚੰਡੀਗੜ੍ਹ ,7 ਅਗਸਤ 2021 : ਜੈਵਲਿਨ ਥ੍ਰੋ ‘ਚ ਭਾਰਤੀ ਖਿਡਾਰੀ ਨੀਰਜ ਚੋਪੜਾ ਨੇ 121 ਸਾਲਾਂ ਬਾਅਦ ਜੈਵਲਿਨ ਥ੍ਰੋ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਕਾਇਮ ਕਰ ਦਿੱਤਾ ਹੈ | ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ,ਇਹ ਸੋਨ ਤਮਗਾ ਭਾਰਤ ਦੇ ਲਈ ਟੋਕੀਓ ਓਲਿੰਪਿਕ ਦੇ ਵਿੱਚ ਪਹਿਲਾ ਸੋਨ ਤਮਗਾ ਹੈ ,ਇਸ ਤੋਂ ਪਹਿਲਾ ਭਾਰਤ 6 ਤਮਗੇ ਆਪਣੇ ਨਾਮ ਕਰ ਚੁੱਕਾ ਹੈ , ਜਿਸ ਵਿੱਚ 2 ਚਾਂਦੀ ਤੇ 4 ਕਾਂਸੀ ਤੇ ਤਮਗੇ ਸ਼ਾਮਿਲ ਹਨ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾ 2008 ਦੇ ਵਿੱਚ ਅਭਿਨਵ ਬਿੰਦ੍ਰਾ ਨੇ ਸ਼ੂਟਿੰਗ ‘ਚੋ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ |

ਜੈਵਲਿਨ ਥ੍ਰੋ ‘ਚ ਭਾਰਤੀ ਖਿਡਾਰੀ ਨੀਰਜ ਚੋਪੜਾ ਦੀ ਜਿੱਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ PM TWEET

ਵਿਦੇਸ਼

Scroll to Top