ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ ਦਾ ਐਲਾਨ, ਰੋਹਿਤ ਕਰਨਗੇ ਕਪਤਾਨੀ

junior hockey team

ਚੰਡੀਗੜ੍ਹ, 4 ਮਈ 2024: ਹਾਕੀ ਇੰਡੀਆ ਨੇ ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ (junior hockey team) ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਖਿਡਾਰੀ ਰੋਹਿਤ ਦੀ ਅਗਵਾਈ ‘ਚ ਟੀਮ 20 ਤੋਂ 29 ਮਈ ਤੱਕ ਯੂਰਪ ਦੌਰੇ ‘ਤੇ ਪੰਜ ਮੈਚ ਖੇਡੇਗੀ। ਇਸ 20 ਮੈਂਬਰੀ ਟੀਮ ਵਿੱਚ ਸ਼ਾਰਦਾਨੰਦ ਤਿਵਾਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਵੱਲੋਂ ਆਪਣੇ ਖਿਡਾਰੀਆਂ ਨੂੰ ਅਨੁਭਵ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਪਹਿਲਕਦਮੀ ਦੇ ਹਿੱਸੇ ਵਜੋਂ, ਭਾਰਤੀ ਟੀਮ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਵਿੱਚ ਪੰਜ ਮੈਚ ਖੇਡੇਗੀ।

ਹਾਕੀ ਇੰਡੀਆ ਦਾ ਹਵਾਲਾ ਦਿੰਦੇ ਹੋਏ ਕਪਤਾਨ ਰੋਹਿਤ ਨੇ ਕਿਹਾ ਕਿ ਅਸੀਂ ਆਪਣੇ ਕੈਂਪ ‘ਚ ਸਖਤ ਅਭਿਆਸ ਕਰ ਰਹੇ ਹਾਂ ਅਤੇ ਇਕ ਦੂਜੇ ਦੇ ਖੇਡਣ ਦੇ ਤਰੀਕੇ ਨੂੰ ਸਮਝ ਰਹੇ ਹਾਂ। ਦੂਜੇ ਦੇਸ਼ਾਂ ਦੀਆਂ ਟੀਮਾਂ ਦੇ ਖ਼ਿਲਾਫ਼ ਇਕੱਠੇ ਖੇਡਣਾ ਹੈਰਾਨੀਜਨਕ ਹੋਵੇਗਾ, ਜਿਸ ਨਾਲ ਸਾਡੀ ਖੇਡ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਮਿਲੇਗੀ।

ਗੋਲਕੀਪਰ: ਪ੍ਰਿੰਸ ਦੀਪ ਸਿੰਘ, ਬਿਕਰਮਜੀਤ ਸਿੰਘ

ਡਿਫੈਂਡਰ: ਸ਼ਾਰਦਾਨੰਦ ਤਿਵਾਰੀ, ਯੋਗੇਂਬਰ ਰਾਵਤ, ਅਨਮੋਲ ਏਕਾ, ਰੋਹਿਤ, ਮਨੋਜ ਯਾਦਵ, ਤਾਲੇਮ ਪ੍ਰਿਓ ਬਾਰਤਾ।

ਮਿਡਫੀਲਡਰ: ਅੰਕਿਤ ਪਾਲ, ਰੋਸ਼ਨ ਕੁਜੂਰ, ਬਿਪਿਨ ਬਿਲਵਾਰਾ ਰਵੀ, ਮੁਕੇਸ਼ ਟੋਪੋ, ਮਨਮੀਤ ਸਿੰਘ, ਵਚਨ ਐੱਚ.

ਫਾਰਵਰਡ: ਸੌਰਭ ਆਨੰਦ ਕੁਸ਼ਵਾਹਾ, ਅਰਸ਼ਦੀਪ ਸਿੰਘ, ਗੁਰਜੋਤ ਸਿੰਘ, ਮੁਹੰਮਦ ਕੌਨਨ ਦਾਦ, ਦਿਲਰਾਜ ਸਿੰਘ, ਗੁਰਸੇਵਕ ਸਿੰਘ।

ਭਾਰਤ (junior hockey team) ਇਸ ਦੌਰੇ ਦੀ ਸ਼ੁਰੂਆਤ 20 ਮਈ ਨੂੰ ਐਂਟਵਰਪ ਵਿੱਚ ਬੈਲਜੀਅਮ ਖ਼ਿਲਾਫ਼ ਕਰੇਗਾ। ਟੀਮ ਇਸ ਤੋਂ ਬਾਅਦ 22 ਮਈ ਨੂੰ ਨੀਦਰਲੈਂਡ ਦੇ ਬ੍ਰੇਡਾ ਵਿੱਚ ਬੈਲਜੀਅਮ ਦਾ ਸਾਹਮਣਾ ਕਰੇਗੀ। ਇਸੇ ਮੈਦਾਨ ‘ਤੇ ਟੀਮ 23 ਮਈ ਨੂੰ ਨੀਦਰਲੈਂਡ ਦੀ ਕਲੱਬ ਟੀਮ ਬ੍ਰਿਜ ਹਾਕੀ ਵੇਰੀਨਿਗਿੰਗ ਪੁਸ਼ ਨਾਲ ਖੇਡੇਗੀ। ਇਸ ਤੋਂ ਬਾਅਦ 28 ਅਤੇ 29 ਮਈ ਨੂੰ ਜਰਮਨੀ ਖ਼ਿਲਾਫ਼ ਖੇਡੇਗੀ। ਪਹਿਲਾ ਮੈਚ ਜਰਮਨੀ ਵਿਚ ਹੋਵੇਗਾ ਜਦਕਿ ਦੂਜਾ ਮੈਚ ਬਰੇਡਾ ਵਿਚ ਹੋਵੇਗਾ।

Leave a Reply

Your email address will not be published. Required fields are marked *