National Security Council

ਭਾਰਤ ਨੇ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਅੱਤਵਾਦ ਖ਼ਿਲਾਫ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ 01 ਸਤੰਬਰ 2022: ਭਾਰਤ ਨੇ ਗਲੋਬਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ‘ਤੇ ਨਜ਼ਰ ਰੱਖਣ ਕਿਉਂਕਿ ਉਸ ਦੇ ਕੰਟਰੋਲ ਵਾਲੇ ਇਲਾਕਿਆਂ ਤੋਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਭਾਰਤੀ ਡਿਪਲੋਮੈਟ ਰਾਜੇਸ਼ ਪਰਿਹਾਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (National Security Council) ਦੀ ਬੈਠਕ ‘ਚ ‘ਅੰਤਰਰਾਸ਼ਟਰੀ ਅੱਤਵਾਦੀ ਖਤਰਿਆਂ’ ‘ਤੇ ਬੋਲਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੇ ਦੇਸ਼ਾਂ-ਪਾਕਿਸਤਾਨ ਨੂੰ ਬੁਲਾਵੇ ਅਤੇ ਬਿਨਾਂ ਕਿਸੇ ਦੇਰੀ ਦੇ ਅੱਤਵਾਦੀ ਸੰਗਠਨਾਂ ਖ਼ਿਲਾਫ ਪ੍ਰਭਾਵਸ਼ਾਲੀ, ਭਰੋਸੇਯੋਗ, ਪ੍ਰਮਾਣਿਤ ਕਾਰਵਾਈ ਦੀ ਮੰਗ ਕੀਤੀ ਜਾਵੇ, ਤਾਂ ਇਨ੍ਹਾਂ ‘ਤੇ ਕਾਰਵਾਈ ਕੀਤੀ ਜਾ ਸਕੇ |

Scroll to Top