Monkeypox

ਮੰਕੀਪੋਕਸ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਟਾਸਕ ਫੋਰਸ ਦਾ ਗਠਨ

ਚੰਡੀਗੜ੍ਹ 01 ਅਗਸਤ 2022: ਕੋਰੋਨਾ ਵਾਇਰਸ ਦੇ ਵਿਚਕਾਰ ਹੁਣ ਮੰਕੀਪੋਕਸ (Monkeypox) ਨੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ | ਇਸਦੇ ਚੱਲਦੇ ਭਾਰਤ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕੀਤਾ ਹੈ | ਸੋਮਵਾਰ ਨੂੰ ਕੇਂਦਰ ਨੇ ਵਾਇਰਸ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਟਾਸਕ ਫੋਰਸ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ, ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।

ਟਾਸਕ ਫੋਰਸ ਮੰਕੀਪੋਕਸ (Monkeypox) ਦੇ ਇਲਾਜ ਦੀ ਨਿਗਰਾਨੀ ਕਰੇਗੀ ਅਤੇ ਇਹ ਵੀ ਦੇਖੇਗੀ ਕਿ ਇਸ ਦੇ ਟੀਕੇ ਦੀ ਕੀ ਸੰਭਾਵਨਾ ਹੈ। ਇਸ ਟੀਮ ਦਾ ਕੰਮ ਨਿਗਰਾਨੀ ਤੋਂ ਲੈ ਕੇ ਸਮੇਂ-ਸਮੇਂ ‘ਤੇ ਸਰਕਾਰ ਨੂੰ ਸੂਚਿਤ ਕਰਨਾ ਹੋਵੇਗਾ।ਟਾਸਕ ਫੋਰਸ ਦੇ ਗਠਨ ਦਾ ਫੈਸਲਾ 26 ਜੁਲਾਈ ਨੂੰ ਦੇਸ਼ ਵਿੱਚ ਚੱਲ ਰਹੀ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਸੀ।

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਇਸ ਟਾਸਕ ਫੋਰਸ ਦੀ ਅਗਵਾਈ ਕਰਨਗੇ। ਇੱਕ 22 ਸਾਲਾ ਇਕ ਨੌਜਵਾਨ ਜੋ ਹਾਲ ਹੀ ਵਿੱਚ ਯੂਏਈ ਤੋਂ ਕੇਰਲ ਪਰਤਿਆ ਸੀ, ਦੀ ਸ਼ਨੀਵਾਰ ਨੂੰ ਮੰਕੀਪੋਕਸ ਨਾਲ ਮੌਤ ਹੋ ਗਈ।ਉਸ ਦੇ ਨਮੂਨੇ 19 ਜੁਲਾਈ ਨੂੰ ਯੂਏਈ ਵਿੱਚ ਲਏ ਗਏ ਸਨ ਅਤੇ ਉਹ 21 ਜੁਲਾਈ ਨੂੰ ਭਾਰਤ ਪਰਤਿਆ ਸੀ। ਇਸ ਤੋਂ ਬਾਅਦ 27 ਜੁਲਾਈ ਨੂੰ ਉਨ੍ਹਾਂ ਨੂੰ ਤ੍ਰਿਸੂਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ | ਭਾਰਤ ‘ਚ ਹੁਣ ਤੱਕ ਮੰਕੀਪੋਕਸ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ |

Scroll to Top