ਚੰਡੀਗੜ੍ਹ, 09 ਫਰਵਰੀ 2023: ਸੰਸਦ ਦੇ ਉਪਰਲੇ ਸਦਨ ਰਾਜ ਸਭਾ ‘ਚ ਵੀਰਵਾਰ ਨੂੰ ਚੇਅਰਮੈਨ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਦੀ ਗੈਰ-ਮੌਜੂਦਗੀ ‘ਚ ਅਨੁਭਵੀ ਅਥਲੀਟ ਪੀ.ਟੀ. ਊਸ਼ਾ (P.T. Usha) ਨੇ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ। ਪੀ.ਟੀ ਊਸ਼ਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਉਪਲਬਧੀ ਦੀ ਇਕ ਛੋਟੀ ਕਲਿੱਪ ਵੀ ਪੋਸਟ ਕੀਤੀ, ਅਤੇ ਇਸ ਨੂੰ ਮਾਣ ਵਾਲਾ ਪਲ ਕਰਾਰ ਦਿੱਤਾ |
ਪੀ.ਟੀ. ਊਸ਼ਾ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਇਕ ਨਵਾਂ ‘ਮੀਲ ਪੱਥਰ’ ਸਿਰਜਣ ਦੇ ਯੋਗ ਹੋਵੇਗੀ। ਪੀ.ਟੀ ਊਸ਼ਾ (P.T. Usha) ਨੂੰ ਜੁਲਾਈ 2022 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਨਵੰਬਰ 2022 ਵਿੱਚ ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਵੀ ਚੁਣੀ ਗਈ ਸੀ। ਪੀ.ਟੀ ਊਸ਼ਾ ਨੇ ਇੱਕ ਟਵੀਟ ਵਿੱਚ ਲਿਖਿਆ, “ਫ੍ਰੈਂਕਲਿਨ ਡੀ. ਰੂਜ਼ਵੈਲਟ ਨੇ ਕਿਹਾ, ‘ਜਦੋਂ ਅਧਿਕਾਰ ਜ਼ਿਆਦਾ ਹੁੰਦੇ ਹਨ, ਤਾਂ ਜ਼ਿੰਮੇਵਾਰੀ ਵੀ ਵੱਡੀ ਹੁੰਦੀ ਹੈ…’ ਮੈਨੂੰ ਇਹ ਉਦੋਂ ਮਹਿਸੂਸ ਹੋਇਆ ਜਦੋਂ ਮੈਂ ਰਾਜ ਸਭਾ ਸੈਸ਼ਨ ਦੀ ਪ੍ਰਧਾਨਗੀ ਕੀਤੀ |